ਆਕਸ਼ਨ 'ਚ ਕੀ ਹੋਇਆ?
Jet Airways ਦੇ ਦੋ Boeing 777-300ER ਜਹਾਜ਼ਾਂ ਲਈ ਹੋਈ ਈ-ਆਕਸ਼ਨ (e-auction) ਵਿੱਚ ਕੁੱਲ ₹568.18 ਕਰੋੜ ਦੀ ਬੋਲੀ ਲੱਗੀ। ਇਹ ਰਕਮ ਜਹਾਜ਼ਾਂ ਦੀ ਕੁੱਲ ਰਿਜ਼ਰਵ ਕੀਮਤ ₹356.75 ਕਰੋੜ ਦੇ ਮੁਕਾਬਲੇ ₹211.43 ਕਰੋੜ ਜ਼ਿਆਦਾ ਹੈ। BAANKNET ਪਲੇਟਫਾਰਮ ਰਾਹੀਂ ਹੋਈ ਇਹ ਵਿਕਰੀ, ਲਿਕੁਇਡੇਸ਼ਨ ਪ੍ਰਕਿਰਿਆ ਦਾ ਇੱਕ ਅਹਿਮ ਹਿੱਸਾ ਹੈ, ਜਿਸਦਾ ਮੁੱਖ ਉਦੇਸ਼ ਏਅਰਲਾਈਨ ਦੇ ਕਰਜ਼ਦਾਰਾਂ (Creditors) ਲਈ ਜ਼ਿਆਦਾ ਤੋਂ ਜ਼ਿਆਦਾ ਜਾਇਦਾਦ (Assets) ਵਸੂਲ ਕਰਨਾ ਹੈ।