ਸੇਲਜ਼ ਗਰੋਥ ਵਿੱਚ ਸੁਸਤੀ, ਪਰ ਮੁਨਾਫੇ 'ਚ ਵੱਡਾ ਉਛਾਲ
ਭਾਰਤੀ ਰਿਜ਼ਰਵ ਬੈਂਕ (RBI) ਦੁਆਰਾ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ, ਵਿੱਤੀ ਸਾਲ 2024-25 (FY25) ਦੌਰਾਨ ਭਾਰਤ ਵਿੱਚ ਕੰਮ ਕਰ ਰਹੀਆਂ ਵਿਦੇਸ਼ੀ ਪ੍ਰਤੱਖ ਨਿਵੇਸ਼ (FDI) ਵਾਲੀਆਂ ਕੰਪਨੀਆਂ ਦੀ ਨੈੱਟ ਸੇਲਜ਼ ਗਰੋਥ ਘੱਟ ਕੇ 8.7% ਰਹੀ, ਜੋ ਕਿ ਪਿਛਲੇ ਵਿੱਤੀ ਸਾਲ ਦੇ 9.4% ਦੇ ਮੁਕਾਬਲੇ ਘੱਟ ਹੈ। ਇਸ ਮੰਦੀ ਦਾ ਅਸਰ ਮੁੱਖ ਤੌਰ 'ਤੇ ਨਿਰਮਾਣ (Manufacturing) ਸੈਕਟਰ 'ਤੇ ਵੇਖਿਆ ਗਿਆ, ਜਿੱਥੇ ਸੇਲਜ਼ ਗਰੋਥ 6.8% ਤੋਂ ਘੱਟ ਕੇ ਸਿਰਫ 5.1% ਰਹਿ ਗਈ। ਦੂਜੇ ਪਾਸੇ, ਸੇਵਾਵਾਂ (Services) ਸੈਕਟਰ ਨੇ ਵਧੀਆ ਪ੍ਰਦਰਸ਼ਨ ਕੀਤਾ, ਜਿਸ ਵਿੱਚ ਗਰੋਥ 12.2% ਤੋਂ ਵੱਧ ਕੇ 12.7% ਹੋ ਗਈ।
ਨਾਨ-ਆਪਰੇਟਿੰਗ ਇਨਕਮ ਨੇ ਬਚਾਈ ਕੰਪਨੀਆਂ ਦੀ ਇੱਜ਼ਤ
ਸੇਲਜ਼ ਗਰੋਥ ਵਿੱਚ ਸੁਸਤੀ ਅਤੇ ਖਰਚਿਆਂ ਵਿੱਚ ਵਾਧੇ ਦੇ ਬਾਵਜੂਦ, ਕੰਪਨੀਆਂ ਨੇ ਕਮਾਲ ਕਰ ਦਿਖਾਇਆ। ਜਿੱਥੇ ਇੱਕ ਪਾਸੇ ਆਪਰੇਟਿੰਗ ਪ੍ਰੋਫਿਟ (Operating Profit) ਪਿਛਲੇ ਸਾਲ ਦੇ 22.1% ਦੇ ਮੁਕਾਬਲੇ ਇਸ ਸਾਲ ਸਿਰਫ 10.7% ਵਧਿਆ, ਉੱਥੇ ਹੀ ਪ੍ਰੋਫਿਟ ਆਫਟਰ ਟੈਕਸ (Profit After Tax) ਵਿੱਚ 22.2% ਦਾ ਜ਼ਬਰਦਸਤ ਵਾਧਾ ਦਰਜ ਕੀਤਾ ਗਿਆ। ਇਸ ਸਾਰੀ ਬੱਲੇ-ਬੱਲੇ ਦਾ ਮੁੱਖ ਕਾਰਨ ਕੰਪਨੀਆਂ ਦੀ ਵਧੀ ਹੋਈ ਨਾਨ-ਆਪਰੇਟਿੰਗ ਇਨਕਮ ਅਤੇ ਘੱਟ ਹੋਏ ਵਿਆਜ ਖਰਚੇ (Interest Costs) ਦੱਸੇ ਜਾ ਰਹੇ ਹਨ, ਨਾ ਕਿ ਮੁੱਖ ਕਾਰੋਬਾਰ ਤੋਂ ਹੋਈ ਕਮਾਈ।
ਕਿਹੜੇ ਦੇਸ਼ਾਂ ਦਾ ਹੈ ਸਭ ਤੋਂ ਵੱਡਾ ਯੋਗਦਾਨ?
RBI ਦੇ ਸਰਵੇਖਣ ਮੁਤਾਬਕ, FDI ਕੰਪਨੀਆਂ ਨੂੰ ਸਭ ਤੋਂ ਜ਼ਿਆਦਾ ਨਿਵੇਸ਼ ਸਿੰਗਾਪੁਰ, ਸੰਯੁਕਤ ਰਾਜ ਅਮਰੀਕਾ ਅਤੇ ਮਾਰੀਸ਼ਸ ਤੋਂ ਮਿਲਿਆ ਹੈ। ਇਸ ਤੋਂ ਇਲਾਵਾ ਜਾਪਾਨ, ਨੀਦਰਲੈਂਡਜ਼ ਅਤੇ ਯੂਨਾਈਟਿਡ ਕਿੰਗਡਮ (UK) ਵਰਗੇ ਦੇਸ਼ਾਂ ਨੇ ਵੀ ਭਾਰਤ ਵਿੱਚ ਕਾਫੀ ਨਿਵੇਸ਼ ਕੀਤਾ ਹੈ। ਜ਼ਿਆਦਾਤਰ FDI ਕੰਪਨੀਆਂ ਨਿਰਮਾਣ ਅਤੇ ਸੇਵਾਵਾਂ ਦੇ ਖੇਤਰ ਵਿੱਚ ਕੰਮ ਕਰ ਰਹੀਆਂ ਹਨ, ਖਾਸ ਕਰਕੇ ਇਨਫੋਰਮੇਸ਼ਨ ਅਤੇ ਕਮਿਊਨੀਕੇਸ਼ਨ ਟੈਕਨਾਲੋਜੀ (ICT) 'ਤੇ ਫੋਕਸ ਕਰਨ ਵਾਲੀਆਂ ਸੇਵਾ ਕੰਪਨੀਆਂ.
