ਚਿਲੀ ਦਾ ਖਣਿਜਾਂ 'ਤੇ ਦਬਦਬਾ ਤੇ ਭਾਰਤ ਦੀ ਨਿਰਭਰਤਾ
ਚਿਲੀ ਦੁਨੀਆ ਭਰ ਵਿੱਚ ਕਾਪਰ ਦੇ ਉਤਪਾਦਨ ਵਿੱਚ ਪਹਿਲੇ ਸਥਾਨ 'ਤੇ ਅਤੇ ਲਿਥੀਅਮ ਦੇ ਭੰਡਾਰਾਂ ਵਿੱਚ ਦੂਜੇ ਸਥਾਨ 'ਤੇ ਹੈ। ਇਹ ਦੋਵੇਂ ਖਣਿਜ ਹਰੀ ਊਰਜਾ (Green Energy) ਸੰਕਲਪ ਲਈ ਬਹੁਤ ਜ਼ਰੂਰੀ ਹਨ। ਭਾਰਤ ਆਪਣੀ ਲੋੜ ਦਾ ਲਗਭਗ 100% ਲਿਥੀਅਮ ਅਤੇ ਕੋਬਾਲਟ, 85% ਨਿੱਕਲ ਅਤੇ 45% ਕਾਪਰ ਦਰਾਮਦ ਕਰਦਾ ਹੈ, ਜਿਸ ਕਾਰਨ ਉਹ ਆਸਟ੍ਰੇਲੀਆ ਅਤੇ ਚੀਨ ਵਰਗੇ ਦੇਸ਼ਾਂ 'ਤੇ ਨਿਰਭਰ ਹੈ।
ਵਿਸ਼ਵੀਕਰਨ ਦਾ ਦਬਾਅ ਅਤੇ ਵਧਦੀ ਮੰਗ
ਵਿਸ਼ਵ ਭਰ ਵਿੱਚ ਚੱਲ ਰਹੇ ਭੂ-ਰਾਜਨੀਤਿਕ ਤਣਾਅ (Geopolitical Tensions) ਕਾਰਨ ਸਪਲਾਈ ਚੇਨ ਦੀ ਭਰੋਸੇਯੋਗਤਾ 'ਤੇ ਸਵਾਲ ਖੜ੍ਹੇ ਹੋ ਗਏ ਹਨ। ਖਾਸ ਤੌਰ 'ਤੇ ਮੱਧ ਪੂਰਬ (Middle East) ਵਰਗੇ ਸੰਵੇਦਨਸ਼ੀਲ ਇਲਾਕਿਆਂ 'ਚੋਂ ਆਉਣ ਵਾਲੀ ਸਪਲਾਈ 'ਚ ਰੁਕਾਵਟਾਂ ਕਾਰਨ ਕੀਮਤਾਂ 'ਚ ਵਾਧਾ ਅਤੇ ਦੇਰੀ ਹੋ ਸਕਦੀ ਹੈ। 2030 ਅਤੇ 2040 ਤੱਕ ਇਲੈਕਟ੍ਰੀਫਿਕੇਸ਼ਨ (Electrification) ਦੀ ਲਹਿਰ ਕਾਰਨ ਲਿਥੀਅਮ ਅਤੇ ਕਾਪਰ ਵਰਗੇ ਕ੍ਰਿਟੀਕਲ ਮਿਨਰਲਜ਼ ਦੀ ਮੰਗ ਵਿੱਚ ਭਾਰੀ ਵਾਧਾ ਹੋਣ ਦੀ ਉਮੀਦ ਹੈ। ਲਿਥੀਅਮ ਬਾਜ਼ਾਰ 2026 ਤੱਕ ਘਾਟੇ (Deficit) ਦਾ ਸਾਹਮਣਾ ਕਰ ਸਕਦਾ ਹੈ, ਜਿਸ ਨਾਲ ਇਸਦੀ ਬਰਾਮਦਗੀ ਹੋਰ ਮਹਿੰਗੀ ਹੋ ਜਾਵੇਗੀ।
ਵਪਾਰਕ ਅਸੰਤੁਲਨ ਇੱਕ ਵੱਡਾ ਮੁੱਦਾ
ਭਾਰਤ ਅਤੇ ਚਿਲੀ ਵਿਚਾਲੇ ਸਾਲ 2006 ਵਿੱਚ ਪ੍ਰੈਫਰੈਂਸ਼ੀਅਲ ਟਰੇਡ ਐਗਰੀਮੈਂਟ (PTA) ਹੋਇਆ ਸੀ, ਪਰ ਦੋ-ਪਾਸੜ ਵਪਾਰ ਹਾਲੇ ਵੀ ਸੀਮਤ ਹੈ। ਵਿੱਤੀ ਸਾਲ 2024-25 ਲਈ, ਭਾਰਤ ਨੇ ਚਿਲੀ ਨੂੰ ਸਿਰਫ $1.15 ਬਿਲੀਅਨ ਦਾ ਨਿਰਯਾਤ ਕੀਤਾ, ਜਦੋਂ ਕਿ ਦਰਾਮਦ $2.60 ਬਿਲੀਅਨ ਰਹੀ। ਇਸ ਨਾਲ ਇੱਕ ਵੱਡਾ ਵਪਾਰ ਘਾਟਾ (Trade Deficit) ਦਰਜ ਕੀਤਾ ਗਿਆ ਹੈ, ਜੋ ਭਾਰਤ ਦੀ ਚਿਲੀ 'ਤੇ ਕੱਚੇ ਮਾਲ (Raw Materials) ਲਈ ਨਿਰਭਰਤਾ ਨੂੰ ਦਰਸਾਉਂਦਾ ਹੈ।
ਸੰਭਾਵੀ ਚੁਣੌਤੀਆਂ ਅਤੇ ਅਗਲਾ ਕਦਮ
ਹਾਲਾਂਕਿ, ਇਸ CEPA ਸਮਝੌਤੇ ਨੂੰ ਲਾਗੂ ਕਰਨ 'ਚ ਕੁਝ ਚੁਣੌਤੀਆਂ ਵੀ ਹਨ। ਚਿਲੀ ਦੇ ਅੰਦਰੂਨੀ ਰਾਜਨੀਤਿਕ ਮੁੱਦੇ, ਵਾਤਾਵਰਣ ਸੰਬੰਧੀ ਚਿੰਤਾਵਾਂ ਅਤੇ ਨਵੇਂ ਖਣਨ ਪ੍ਰੋਜੈਕਟਾਂ (Mining Projects) ਨੂੰ ਮਨਜ਼ੂਰੀ ਮਿਲਣ 'ਚ ਦੇਰੀ ਵਰਗੀਆਂ ਸਮੱਸਿਆਵਾਂ ਹਨ। ਇਸ ਤੋਂ ਇਲਾਵਾ, ਖਣਨ ਪ੍ਰੋਜੈਕਟਾਂ ਦੇ ਵਿਕਾਸ 'ਚ ਲੰਬਾ ਸਮਾਂ ਲੱਗਦਾ ਹੈ ਅਤੇ ਕੀਮਤਾਂ 'ਚ ਉਤਰਾਅ-ਚੜ੍ਹਾਅ ਵੀ ਜੋਖਮ ਪੈਦਾ ਕਰਦਾ ਹੈ। India-Chile CEPA ਗੱਲਬਾਤ ਅਡਵਾਂਸ ਪੜਾਅ 'ਤੇ ਹੈ ਅਤੇ ਜਲਦੀ ਹੀ ਪੂਰੀ ਹੋਣ ਦੀ ਉਮੀਦ ਹੈ। ਇਸ ਸਮਝੌਤੇ ਨੂੰ ਭਾਰਤ ਦੀਆਂ ਸਪਲਾਈ ਸਰੋਤਾਂ ਨੂੰ ਵਿਭਿੰਨ (Diversify) ਬਣਾਉਣ ਦੀ ਰਣਨੀਤੀ (Strategy) ਦਾ ਅਹਿਮ ਹਿੱਸਾ ਮੰਨਿਆ ਜਾ ਰਿਹਾ ਹੈ। ਭਾਰਤ ਘਰੇਲੂ ਪੱਧਰ 'ਤੇ ਖਣਨ ਖੋਜ (Mineral Exploration) ਅਤੇ ਨੈਸ਼ਨਲ ਕ੍ਰਿਟੀਕਲ ਮਿਨਰਲਸ ਮਿਸ਼ਨ (National Critical Minerals Mission) ਵਰਗੀਆਂ ਪਹਿਲਕਦਮੀਆਂ ਰਾਹੀਂ ਆਪਣੀ ਸਥਿਤੀ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।