ਭਾਰਤ ਸੈਮੀਕੰਡਕਟਰ ਡਿਜ਼ਾਈਨ ਦੇ ਖੇਤਰ ਵਿੱਚ Qualcomm ਅਤੇ Infineon ਵਰਗੀਆਂ ਦਿੱਗਜ ਕੰਪਨੀਆਂ ਨਾਲ ਕੰਮ ਕਰਕੇ ਆਪਣੀ ਪਛਾਣ ਬਣਾ ਚੁੱਕਾ ਹੈ। ਪਰ ਇੰਡਸਟਰੀ ਮਾਹਿਰਾਂ ਦਾ ਮੰਨਣਾ ਹੈ ਕਿ ਸਰਵਿਸ-ਬੇਸਡ ਮਾਡਲ ਤੋਂ ਨਿਕਲ ਕੇ ਆਪਣੀਆਂ ਖੁਦ ਦੀਆਂ 'ਪ੍ਰੋਡਕਟ ਕੰਪਨੀਆਂ' ਬਣਾਉਣਾ ਭਾਰਤੀ ਸਟਾਰਟਅੱਪਸ ਲਈ ਅਜੇ ਵੀ ਇੱਕ ਵੱਡੀ ਚੁਣੌਤੀ ਹੈ।
ਭਾਰਤ ਅੱਜ ਦੁਨੀਆ ਭਰ ਵਿੱਚ ਸੈਮੀਕੰਡਕਟਰ ਡਿਜ਼ਾਈਨ ਦਾ ਕੇਂਦਰ ਬਣ ਗਿਆ ਹੈ। ਸਾਡੇ ਇੰਜੀਨੀਅਰ Qualcomm, Texas Instruments ਅਤੇ Infineon ਵਰਗੀਆਂ ਕੰਪਨੀਆਂ ਲਈ ਗੁੰਝਲਦਾਰ ਚਿੱਪ ਆਰਕੀਟੈਕਚਰ ਤਿਆਰ ਕਰ ਰਹੇ ਹਨ। ਇਹ ਸਾਡੀ ਇੰਜੀਨੀਅਰਿੰਗ ਦੀ ਤਾਕਤ ਨੂੰ ਤਾਂ ਦਰਸਾਉਂਦਾ ਹੈ, ਪਰ ਨਿਵੇਸ਼ਕਾਂ ਲਈ ਅਸਲੀ ਸਵਾਲ ਇਹ ਹੈ ਕਿ ਅਸੀਂ ਆਪਣੇ ਖੁਦ ਦੇ ਚਿੱਪ ਪ੍ਰੋਡਕਟਸ ਨੂੰ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕਦੋਂ ਵੇਚ ਸਕਾਂਗੇ?
ਸਰਵਿਸ ਬਨਾਮ ਪ੍ਰੋਡਕਟ ਮਾਡਲ
ਭਾਰਤੀ ਕੰਪਨੀਆਂ ਦਾ ਮਾਡਲ ਜ਼ਿਆਦਾਤਰ ਡਿਜ਼ਾਈਨ ਸਰਵਿਸਿਜ਼ 'ਤੇ ਆਧਾਰਿਤ ਹੈ, ਜਿੱਥੇ ਉਹ ਗਲੋਬਲ ਦਿੱਗਜਾਂ ਲਈ ਇੰਜੀਨੀਅਰਿੰਗ ਆਰਮ ਵਜੋਂ ਕੰਮ ਕਰਦੀਆਂ ਹਨ। ਇਸ ਦੇ ਉਲਟ, Nvidia ਜਾਂ Broadcom ਵਰਗੀਆਂ 'fabless' ਕੰਪਨੀਆਂ ਆਪਣੀ Intellectual Property (IP) ਦੀ ਮਾਲਕ ਹੁੰਦੀਆਂ ਹਨ ਅਤੇ ਸਪਲਾਈ ਚੇਨ ਤੋਂ ਲੈ ਕੇ ਮਾਰਕੀਟਿੰਗ ਤੱਕ ਸਭ ਕੁਝ ਖੁਦ ਸੰਭਾਲਦੀਆਂ ਹਨ।
ਵੱਡੀ ਚੁਣੌਤੀਆਂ ਕੀ ਹਨ?
- ਵਿੱਤੀ ਜੋਖਮ: ਪ੍ਰੋਡਕਟ ਕੰਪਨੀ ਬਣਾਉਣ ਲਈ ਮੋਟੀ ਰਕਮ ਦੀ ਲੋੜ ਹੁੰਦੀ ਹੈ। R&D ਅਤੇ ਚਿੱਪ ਟੈਸਟਿੰਗ ਵਿੱਚ ਲੰਬੇ ਸਮੇਂ ਲਈ Cash Burn ਬਰਦਾਸ਼ਤ ਕਰਨ ਦੀ ਸਮਰੱਥਾ ਹੋਣੀ ਚਾਹੀਦੀ ਹੈ।
- ਮੈਨੂਫੈਕਚਰਿੰਗ: ਭਾਰਤੀ ਫਰਮਾਂ ਨੂੰ ਆਪਣੀਆਂ ਚਿੱਪਸ ਪ੍ਰਿੰਟ ਕਰਨ ਲਈ ਵਿਦੇਸ਼ੀ 'Foundries' 'ਤੇ ਨਿਰਭਰ ਰਹਿਣਾ ਪੈਂਦਾ ਹੈ, ਜਿੱਥੇ ਸਮੇਂ ਸਿਰ ਕੈਪੈਸਿਟੀ ਹਾਸਲ ਕਰਨਾ ਇੱਕ ਵੱਡਾ ਆਪਰੇਸ਼ਨਲ ਚੈਲੇਂਜ ਹੈ।
- ਕਮਰਸ਼ੀਅਲ ਐਗਜ਼ੀਕਿਊਸ਼ਨ: ਚਿੱਪ ਡਿਜ਼ਾਈਨ ਕਰਨਾ ਇੱਕ ਪਾਸੇ, ਪਰ ਗਲੋਬਲ ਗਾਹਕਾਂ ਨੂੰ ਆਪਣੀ ਨਵੀਂ ਟੈਕਨਾਲੋਜੀ ਅਪਣਾਉਣ ਲਈ ਰਾਜ਼ੀ ਕਰਨਾ ਬਹੁਤ ਔਖਾ ਕੰਮ ਹੈ।
ਨਿਵੇਸ਼ਕਾਂ ਲਈ ਇਹ ਫਰਕ ਸਮਝਣਾ ਬਹੁਤ ਜ਼ਰੂਰੀ ਹੈ। ਸਰਵਿਸ ਕੰਪਨੀਆਂ ਵਿੱਚ ਵਾਧਾ ਸੀਮਤ ਹੁੰਦਾ ਹੈ, ਜਦਕਿ ਪ੍ਰੋਡਕਟ-ਆਧਾਰਿਤ ਕੰਪਨੀਆਂ ਵਿੱਚ ਸਫਲ ਹੋਣ 'ਤੇ ਅਥਾਹ ਰੈਵੇਨਿਊ ਗਰੋਥ ਦੀ ਸੰਭਾਵਨਾ ਹੁੰਦੀ ਹੈ। ਆਉਣ ਵਾਲੇ ਸਮੇਂ ਵਿੱਚ ਸਾਨੂੰ ਇਹ ਦੇਖਣਾ ਹੋਵੇਗਾ ਕਿ ਭਾਰਤੀ ਕੰਪਨੀਆਂ ਕਿੰਨੀ ਜਲਦੀ ਆਪਣੀ ਸੁਤੰਤਰ IP ਬਣਾ ਕੇ ਵਿਸ਼ਵ ਪੱਧਰ 'ਤੇ ਮੁਕਾਬਲਾ ਕਰ ਸਕਦੀਆਂ ਹਨ।
