AI ਦਾ ਸਾਂਝਾ ਰਾਹ: ਕਿਉਂ ਜ਼ਰੂਰੀ ਹੈ democratization?
OpenAI ਦੇ CEO ਸੈਮ ਓਲਟਮੈਨ ਨੇ ਇੱਕ ਵੱਡਾ ਸੰਦੇਸ਼ ਦਿੰਦੇ ਹੋਏ ਕਿਹਾ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦਾ ਵਿਕਾਸ ਅਤੇ ਇਸਦਾ ਫਾਇਦਾ ਸਿਰਫ ਕੁਝ ਕੰਪਨੀਆਂ ਜਾਂ ਦੇਸ਼ਾਂ ਤੱਕ ਸੀਮਿਤ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਨੇ ਭਾਰਤ ਵਿੱਚ ਹੋਏ AI ਇੰਪੈਕਟ ਸੰਮੇਲਨ ਵਿੱਚ ਕਿਹਾ ਕਿ AI ਨੂੰ ਸਾਰਿਆਂ ਲਈ ਉਪਲਬਧ ਕਰਵਾਉਣਾ ਹੀ ਮਨੁੱਖਤਾ ਦੇ ਭਲੇ ਲਈ ਸਹੀ ਅਤੇ ਸੁਰੱਖਿਅਤ ਰਸਤਾ ਹੈ। ਓਲਟਮੈਨ ਨੇ ਚੇਤਾਵਨੀ ਦਿੱਤੀ ਕਿ ਜੇਕਰ AI ਤਕਨਾਲੋਜੀ ਕੁਝ ਹੱਥਾਂ ਵਿੱਚ ਕੇਂਦਰਿਤ ਹੋ ਗਈ ਤਾਂ ਇਹ ਬਹੁਤ ਵੱਡਾ ਨੁਕਸਾਨ ਕਰ ਸਕਦੀ ਹੈ। ਉਨ੍ਹਾਂ ਨੇ ਕਿਹਾ, "ਕੰਟਰੋਲ ਸਾਂਝਾ ਕਰਨ ਦਾ ਮਤਲਬ ਹੈ ਕਿ ਅਸੀਂ ਮੰਨਦੇ ਹਾਂ ਕਿ ਕੁਝ ਚੀਜ਼ਾਂ ਗਲਤ ਹੋ ਸਕਦੀਆਂ ਹਨ, ਪਰ ਇਸ ਬਦਲੇ ਅਸੀਂ ਇੱਕ ਵੱਡੀ ਗਲਤੀ ਅਤੇ ਹਮੇਸ਼ਾ ਲਈ ਤਾਨਾਸ਼ਾਹੀ ਕੰਟਰੋਲ ਤੋਂ ਬਚ ਸਕਦੇ ਹਾਂ।" ਸੁਰੱਖਿਆ ਦੇ ਲਿਹਾਜ਼ ਨਾਲ, AI ਨੂੰ ਰੋਬਸਟ (Robust) ਬਣਾਉਣਾ ਜ਼ਰੂਰੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਭਵਿੱਖ ਨੂੰ ਬਿਹਤਰ ਬਣਾਉਣ ਦੀ ਜ਼ਿੰਮੇਵਾਰੀ ਕੁਝ AI ਲੈਬਜ਼ 'ਤੇ ਹੀ ਨਹੀਂ ਛੱਡੀ ਜਾ ਸਕਦੀ।