ਭਾਰਤੀ ਸ਼ੇਅਰ ਬਾਜ਼ਾਰ ਵਿੱਚ ਇਸ ਹਫ਼ਤੇ ਕਾਫੀ ਰੌਣਕ ਰਹਿਣ ਵਾਲੀ ਹੈ। Larsen & Toubro ਅਤੇ Maruti Suzuki ਵਰਗੀਆਂ ਦਿੱਗਜ ਕੰਪਨੀਆਂ ਦੇ ਨਤੀਜੇ, ਵਿਸ਼ਵ ਪੱਧਰ 'ਤੇ ਵਿਆਜ ਦਰਾਂ (Interest Rates) ਦੇ ਫੈਸਲੇ ਅਤੇ Jio Platforms ਦੀ ਲਿਸਟਿੰਗ ਨਿਵੇਸ਼ਕਾਂ ਲਈ ਵੱਡਾ ਇਮਤਿਹਾਨ ਹੋਵੇਗੀ।
ਭਾਰਤੀ ਸ਼ੇਅਰ ਬਾਜ਼ਾਰ ਇਸ ਸਮੇਂ ਇੱਕ ਅਹਿਮ ਮੋੜ 'ਤੇ ਖੜ੍ਹੇ ਹਨ, ਜਿੱਥੇ ਤਿੰਨ ਵੱਡੇ ਕਾਰਕ—ਕਾਰਪੋਰੇਟ ਕਮਾਈ (Earnings), ਵਿਸ਼ਵ ਪੱਧਰੀ ਮੌਦਰਿਕ ਨੀਤੀ ਅਤੇ ਪ੍ਰਾਇਮਰੀ ਮਾਰਕੀਟ ਵਿੱਚ ਐਕਸ਼ਨ—ਨਿਵੇਸ਼ਕਾਂ ਦੀ ਚਾਲ ਤੈਅ ਕਰਨਗੇ। ਸਤੰਬਰ ਤਿਮਾਹੀ ਦੇ ਨਤੀਜਿਆਂ ਦਾ ਸੀਜ਼ਨ ਸਿਖਰ 'ਤੇ ਹੈ, ਜਿਸ ਵਿੱਚ ਨਿਵੇਸ਼ਕਾਂ ਦੀ ਨਜ਼ਰ ਡਿਮਾਂਡ ਅਤੇ ਮਾਰਜਿਨ ਸਟੇਬਿਲਿਟੀ 'ਤੇ ਟਿਕੀ ਹੋਈ ਹੈ।
ਕਾਰਪੋਰੇਟ ਨਤੀਜਿਆਂ 'ਤੇ ਨਜ਼ਰ
ਬਜ਼ਾਰ ਦੇ ਦਿੱਗਜ Larsen & Toubro, Maruti Suzuki ਅਤੇ Tata Steel ਦੇ ਨਤੀਜੇ ਉਦਯੋਗਿਕ ਸਿਹਤ ਦਾ ਪੂਰਾ ਹਾਲ ਬਿਆਨ ਕਰਨਗੇ। ਇਸ ਦੇ ਨਾਲ ਹੀ, Hindustan Unilever ਅਤੇ Asian Paints ਵਰਗੀਆਂ ਕੰਪਨੀਆਂ ਦੱਸਣਗੀਆਂ ਕਿ ਕੀ ਮਹਿੰਗਾਈ ਦੇ ਦਬਾਅ ਦੇ ਬਾਵਜੂਦ ਖਪਤਕਾਰਾਂ ਦਾ ਖਰਚਾ ਜਾਰੀ ਹੈ। ਨਿਵੇਸ਼ਕ ਖਾਸ ਤੌਰ 'ਤੇ Volume Growth ਦੇ ਅੰਕੜਿਆਂ ਨੂੰ ਬਾਰੀਕੀ ਨਾਲ ਦੇਖ ਰਹੇ ਹਨ।
ਗਲੋਬਲ ਮਾਰਕੀਟ ਦਾ ਦਬਾਅ
ਸਿਰਫ ਘਰੇਲੂ ਖਬਰਾਂ ਹੀ ਨਹੀਂ, ਸਗੋਂ ਅਮਰੀਕੀ ਫੈਡਰਲ ਰਿਜ਼ਰਵ, ਯੂਰਪੀਅਨ ਸੈਂਟਰਲ ਬੈਂਕ ਅਤੇ ਬੈਂਕ ਆਫ ਜਾਪਾਨ ਦੇ ਵਿਆਜ ਦਰਾਂ 'ਤੇ ਫੈਸਲੇ ਵਿਦੇਸ਼ੀ ਫੰਡਾਂ (FIIs) ਦੀ ਦਿਸ਼ਾ ਤੈਅ ਕਰਨਗੇ। ਕੋਈ ਵੀ ਨਰਮ ਜਾਂ ਸਖ਼ਤ ਸੰਕੇਤ ਬਜ਼ਾਰ ਵਿੱਚ ਉਤਾਰ-ਚੜ੍ਹਾਅ ਵਧਾ ਸਕਦਾ ਹੈ।
IPOs ਦੀ ਭਰਮਾਰ
ਪ੍ਰਾਇਮਰੀ ਮਾਰਕੀਟ ਲਈ ਇਹ ਹਫਤਾ ਕਿਸੇ ਟੈਸਟ ਤੋਂ ਘੱਟ ਨਹੀਂ ਹੈ। Jio Platforms ਦੀ ਲਿਸਟਿੰਗ ਨਿਵੇਸ਼ਕਾਂ ਦੇ ਹੌਂਸਲੇ ਨੂੰ ਪਰਖੇਗੀ। ਇਸ ਤੋਂ ਇਲਾਵਾ EAAA India Alternatives, SFC Environmental Technologies ਅਤੇ BLS Polymers ਦੇ IPOs ਬਾਜ਼ਾਰ ਵਿੱਚੋਂ ਵੱਡੀ ਲਿਕਵਿਡਿਟੀ ਖਿੱਚ ਸਕਦੇ ਹਨ।
ਅੰਤ ਵਿੱਚ, ਅਗਸਤ ਦੇ 8% ਦੇ ਉਦਯੋਗਿਕ ਉਤਪਾਦਨ ਦੇ ਅੰਕੜਿਆਂ ਤੋਂ ਬਾਅਦ, ਹੁਣ ਨਜ਼ਰਾਂ ਇਸ ਗੱਲ 'ਤੇ ਹਨ ਕਿ ਕੀ ਕੰਪਨੀਆਂ ਵਧਦੀ ਲਾਗਤ (Input Costs) ਦੇ ਸਾਹਮਣੇ ਆਪਣੇ ਮੁਨਾਫੇ ਨੂੰ ਬਰਕਰਾਰ ਰੱਖ ਪਾਉਂਦੀਆਂ ਹਨ ਜਾਂ ਨਹੀਂ।
