ਬਹੁਤ ਸਾਰੇ ਖਰੀਦਦਾਰ ਗਲਤੀ ਨਾਲ ਸੋਚਦੇ ਹਨ ਕਿ ਬਿਲਡਰ ਵੱਲੋਂ ਕੰਮ ਰੋਕਣ 'ਤੇ ਉਹ ਆਪਣੀ Home Loan EMI ਬੰਦ ਕਰ ਸਕਦੇ ਹਨ। ਕਾਨੂੰਨੀ ਤੌਰ 'ਤੇ, ਤੁਹਾਡਾ ਬੈਂਕ ਨਾਲ ਕਰਾਰ ਬਿਲਡਰ ਤੋਂ ਵੱਖਰਾ ਹੁੰਦਾ ਹੈ। EMI ਰੋਕਣ ਨਾਲ ਤੁਹਾਡਾ CIBIL ਸਕੋਰ ਖਰਾਬ ਹੋ ਸਕਦਾ ਹੈ, ਜਿਸ ਨਾਲ ਭਵਿੱਖ ਵਿੱਚ ਕਰਜ਼ਾ ਮਿਲਣਾ ਮੁਸ਼ਕਲ ਹੋ ਜਾਵੇਗਾ।
ਘਰ ਖਰੀਦਣਾ ਇੱਕ ਵੱਡਾ ਵਿੱਤੀ ਫੈਸਲਾ ਹੁੰਦਾ ਹੈ, ਪਰ ਜੇਕਰ ਬਿਲਡਰ ਉਸਾਰੀ ਦਾ ਕੰਮ ਵਿਚਾਲੇ ਹੀ ਛੱਡ ਦੇਵੇ, ਤਾਂ ਇਹ ਸੁਪਨਾ ਮੁਸੀਬਤ ਬਣ ਸਕਦਾ ਹੈ। ਅਜਿਹੀ ਹਾਲਤ ਵਿੱਚ ਜ਼ਿਆਦਾਤਰ ਲੋਕ EMI ਜਾਂ Pre-EMI ਭਰਨੀ ਬੰਦ ਕਰ ਦਿੰਦੇ ਹਨ, ਜੋ ਕਿ ਇੱਕ ਵੱਡੀ ਗਲਤੀ ਹੈ। ਇਹ ਸਮਝਣਾ ਜ਼ਰੂਰੀ ਹੈ ਕਿ ਤੁਹਾਡਾ ਬੈਂਕ ਨਾਲ ਹੋਇਆ ਕਰਜ਼ਾ ਸਮਝੌਤਾ ਬਿਲਡਰ ਦੇ ਸਮਝੌਤੇ ਤੋਂ ਬਿਲਕੁਲ ਵੱਖਰਾ ਹੈ।
ਬੈਂਕ ਨਹੀਂ ਰੋਕੇਗਾ EMI
ਬੈਂਕ ਨੇ ਤੁਹਾਨੂੰ ਪੈਸਾ ਦਿੱਤਾ ਹੈ ਅਤੇ ਤੁਹਾਡੀ ਜ਼ਿੰਮੇਵਾਰੀ ਵਿਆਜ ਸਮੇਤ ਮੁੱਖ ਰਾਸ਼ੀ ਵਾਪਸ ਕਰਨ ਦੀ ਹੈ, ਭਾਵੇਂ ਬਿਲਡਰ ਨੇ ਕੰਮ ਪੂਰਾ ਕੀਤਾ ਹੋਵੇ ਜਾਂ ਨਾ। ਜੇਕਰ ਤੁਸੀਂ ਕਿਸ਼ਤਾਂ ਭਰਨੀਆਂ ਬੰਦ ਕਰ ਦਿੰਦੇ ਹੋ, ਤਾਂ ਬੈਂਕ ਤੁਹਾਡੇ ਲੋਨ ਨੂੰ 'Default' ਮੰਨ ਕੇ ਕਾਰਵਾਈ ਸ਼ੁਰੂ ਕਰ ਦੇਵੇਗਾ।
Credit Score ਦਾ ਨੁਕਸਾਨ
EMI ਰੋਕਣ ਨਾਲ ਬੈਂਕ ਇਸ ਦੀ ਜਾਣਕਾਰੀ ਕ੍ਰੈਡਿਟ ਬਿਊਰੋ ਨੂੰ ਦਿੰਦਾ ਹੈ, ਜਿਸ ਨਾਲ ਤੁਹਾਡਾ Credit Score ਡਿੱਗ ਜਾਂਦਾ ਹੈ। ਇਹ ਸਿਰਫ ਮੌਜੂਦਾ ਲੋਨ ਤੱਕ ਸੀਮਤ ਨਹੀਂ ਰਹਿੰਦਾ, ਸਗੋਂ ਭਵਿੱਖ ਵਿੱਚ ਕਾਰ ਲੋਨ, ਪਰਸਨਲ ਲੋਨ ਜਾਂ ਕ੍ਰੈਡਿਟ ਕਾਰਡ ਲੈਣ ਵਿੱਚ ਵੀ ਵੱਡਾ ਰੁਕਾਵਟ ਬਣ ਸਕਦਾ ਹੈ।
ਸਹੀ ਰਣਨੀਤੀ ਕੀ ਹੈ?
ਜੇਕਰ ਪ੍ਰੋਜੈਕਟ ਫਸ ਗਿਆ ਹੈ, ਤਾਂ ਆਪਣੀ ਵਿੱਤੀ ਸਾਖ ਨੂੰ ਬਚਾਉਣਾ ਪਹਿਲ ਹੋਣੀ ਚਾਹੀਦੀ ਹੈ।
- EMI ਜਾਰੀ ਰੱਖੋ: ਜੇਕਰ ਸੰਭਵ ਹੋਵੇ, ਤਾਂ ਲੋਨ ਨੂੰ 'Standard' ਸ਼੍ਰੇਣੀ ਵਿੱਚ ਰੱਖੋ।
- Asset Liquidate ਕਰੋ: ਜੇਕਰ ਕਿਰਾਏ ਅਤੇ EMI ਦਾ ਦੋਹਰਾ ਬੋਝ ਚੁੱਕਣਾ ਮੁਸ਼ਕਲ ਹੋਵੇ, ਤਾਂ ਪ੍ਰੋਪਰਟੀ ਨੂੰ ਕਿਸੇ ਹੋਰ ਨੂੰ ਵੇਚਣ ਬਾਰੇ ਸੋਚੋ।
- ਕਾਨੂੰਨੀ ਰਸਤਾ: RERA ਜਾਂ NCLT ਵਿੱਚ ਬਿਲਡਰ ਖਿਲਾਫ ਕੇਸ ਜ਼ਰੂਰ ਪਾਓ, ਪਰ ਇਸ ਨੂੰ ਬੈਂਕਿੰਗ ਕਰਜ਼ੇ ਤੋਂ ਵੱਖ ਰੱਖੋ।
ਯਾਦ ਰੱਖੋ, ਬਿਲਡਰ ਦੀ ਗਲਤੀ ਦੀ ਸਜ਼ਾ ਆਪਣੇ ਕ੍ਰੈਡਿਟ ਸਕੋਰ ਨੂੰ ਨਾ ਦਿਓ। ਬੈਂਕ ਨਾਲ ਆਪਣੇ ਖਾਤੇ ਨੂੰ ਸੁਤੰਤਰ ਤੌਰ 'ਤੇ ਮੈਨੇਜ ਕਰਨਾ ਹੀ ਤੁਹਾਡੇ ਆਰਥਿਕ ਭਵਿੱਖ ਲਈ ਸਭ ਤੋਂ ਵਧੀਆ ਰਾਹ ਹੈ।
