EPFO ਨੇ EPF ਵਿੱਦਡ੍ਰੌਲ (withdrawal) 'ਤੇ ਟੈਕਸ ਛੋਟ ਦੇ ਦਾਅਵਿਆਂ ਨੂੰ ਆਸਾਨ ਬਣਾਉਣ ਲਈ ਨਵਾਂ 'Form 121' ਲਾਂਚ ਕੀਤਾ ਹੈ। ਵਿੱਤੀ ਸਾਲ 2026-27 ਤੋਂ ਇਹ ਫਾਰਮ ਪੁਰਾਣੇ 15G ਅਤੇ 15H ਦੀ ਜਗ੍ਹਾ ਲਵੇਗਾ।
ਨਵੀਂ ਪ੍ਰਕਿਰਿਆ ਕੀ ਹੈ?
ਹੁਣ ਤੱਕ EPF ਮੈਂਬਰਾਂ ਨੂੰ 60 ਸਾਲ ਤੋਂ ਘੱਟ ਉਮਰ ਲਈ Form 15G ਅਤੇ ਸੀਨੀਅਰ ਸਿਟੀਜ਼ਨਾਂ ਲਈ Form 15H ਭਰਨਾ ਪੈਂਦਾ ਸੀ। ਪਰ ਹੁਣ EPFO ਨੇ ਇਨ੍ਹਾਂ ਦੋਵਾਂ ਨੂੰ ਖਤਮ ਕਰਕੇ ਸਿਰਫ਼ ਇੱਕ 'Form 121' ਲਾਗੂ ਕਰ ਦਿੱਤਾ ਹੈ। ਇਹ ਬਦਲਾਅ Income Tax Act, 2025 ਅਤੇ Income Tax Rules, 2026 ਦੇ ਤਹਿਤ ਕੀਤਾ ਗਿਆ ਹੈ।
ਕੀ TDS ਦੇ ਨਿਯਮ ਬਦਲੇ ਹਨ?
ਸਭ ਤੋਂ ਅਹਿਮ ਗੱਲ ਇਹ ਹੈ ਕਿ ਟੈਕਸ ਦੇ ਨਿਯਮ ਪਹਿਲਾਂ ਵਰਗੇ ਹੀ ਰਹਿਣਗੇ। ਜੇਕਰ ਕੋਈ ਮੈਂਬਰ 5 ਸਾਲ ਦੀ ਨਿਰੰਤਰ ਸੇਵਾ ਤੋਂ ਪਹਿਲਾਂ ਪੈਸੇ ਕਢਵਾਉਂਦਾ ਹੈ, ਤਾਂ Income Tax Act ਦੀ Section 192A ਅਨੁਸਾਰ ਉਸ 'ਤੇ TDS ਕੱਟਿਆ ਜਾਵੇਗਾ, ਜਦੋਂ ਤੱਕ ਕਿ ਉਹ ਆਪਣੀ ਟੈਕਸਯੋਗ ਆਮਦਨ ਜ਼ੀਰੋ ਹੋਣ ਦਾ ਸਹੀ ਐਲਾਨ (Declaration) ਨਹੀਂ ਕਰਦਾ।
ਨਿਵੇਸ਼ਕਾਂ ਲਈ ਸਾਵਧਾਨੀ
Form 121 ਭਰਨ ਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਆਟੋਮੈਟਿਕ ਛੋਟ ਮਿਲ ਜਾਵੇਗੀ। ਜੇਕਰ ਤੁਹਾਡੀ ਜਾਣਕਾਰੀ ਵਿੱਚ ਗਲਤੀ ਹੋਈ ਜਾਂ ਤੁਸੀਂ ਇਨਕਮ ਕ੍ਰਾਈਟੀਰੀਆ ਪੂਰਾ ਨਹੀਂ ਕਰਦੇ, ਤਾਂ ਸਿਸਟਮ ਆਪਣੇ ਆਪ TDS ਕੱਟ ਲਵੇਗਾ। ਇਸ ਲਈ, ਫਾਰਮ ਜਮ੍ਹਾ ਕਰਨ ਤੋਂ ਪਹਿਲਾਂ ਆਪਣੀ ਸਾਲਾਨਾ ਆਮਦਨ ਦੀ ਗਣਨਾ ਬਹੁਤ ਧਿਆਨ ਨਾਲ ਕਰੋ ਤਾਂ ਜੋ ਤੁਹਾਡਾ ਪੈਸਾ ਬੇਵਜ੍ਹਾ ਨਾ ਕੱਟਿਆ ਜਾਵੇ।
