ਬਿਲੀਅਰ ਡੇਅਰ ਮਾਰਕ ਕਯੂਬਨ (Mark Cuban) ਨੇ ਕੰਪਨੀਆਂ ਲਈ ਇੱਕ ਨਵਾਂ ਮਾਡਲ ਪੇਸ਼ ਕੀਤਾ ਹੈ, ਜਿਸ ਤਹਿਤ ਕਰਮਚਾਰੀਆਂ ਨੂੰ ਵੀ ਕਾਰਜਕਾਰੀ ਅਫਸਰਾਂ ਵਾਂਗ ਕੰਪਨੀ ਦੇ ਸ਼ੇਅਰਾਂ (Stock Ownership) ਰਾਹੀਂ ਅਮੀਰ ਬਣਨ ਦਾ ਮੌਕਾ ਮਿਲੇਗਾ। ਇਹ ਸੁਝਾਅ ਆਮ ਕਰਮਚਾਰੀਆਂ ਅਤੇ ਸੀਨੀਅਰ ਮੈਨੇਜਮੈਂਟ ਵਿਚਕਾਰ ਆਮਦਨ ਦੇ ਪਾੜੇ ਨੂੰ ਘਟਾਉਣ ਲਈ ਹੈ।
Detailed Coverage
ਕਰਮਚਾਰੀਆਂ ਦੀ ਹੋਵੇਗੀ ਬੱਲੇ-ਬੱਲੇ
ਮਾਰਕ ਕਯੂਬਨ ਦਾ ਮੰਨਣਾ ਹੈ ਕਿ ਜੇਕਰ CEO ਨੂੰ ਤਨਖ਼ਾਹ ਦਾ ਇੱਕ ਨਿਸ਼ਚਿਤ ਪ੍ਰਤੀਸ਼ਤ ਸ਼ੇਅਰਾਂ ਦੇ ਰੂਪ ਵਿੱਚ ਮਿਲਦਾ ਹੈ, ਤਾਂ ਬਾਕੀ ਕਰਮਚਾਰੀਆਂ ਨੂੰ ਵੀ ਉਨ੍ਹਾਂ ਦੀ ਤਨਖ਼ਾਹ ਦੇ ਅਨੁਪਾਤ ਵਿੱਚ ਸ਼ੇਅਰ ਮਿਲਣੇ ਚਾਹੀਦੇ ਹਨ। ਇਸ ਤਰ੍ਹਾਂ, ਸਿਰਫ ਸੀਨੀਅਰ ਅਫਸਰਾਂ ਹੀ ਨਹੀਂ, ਸਗੋਂ ਹਰ ਕਰਮਚਾਰੀ ਕੰਪਨੀ ਦੀ ਸਫਲਤਾ ਦਾ ਹਿੱਸੇਦਾਰ ਬਣੇਗਾ।
SpaceX ਅਤੇ Broadcast.com ਤੋਂ ਸਿੱਖਿਆ
ਕਯੂਬਨ ਨੇ SpaceX ਦੀ ਮਿਸਾਲ ਦਿੱਤੀ, ਜਿੱਥੇ ਹਾਲ ਹੀ 'ਚ ਸ਼ੇਅਰਾਂ ਦੀ ਲਿਸਟਿੰਗ ਤੋਂ ਬਾਅਦ 4,400 ਤੋਂ ਵੱਧ ਕਰਮਚਾਰੀਆਂ, ਜਿਨ੍ਹਾਂ ਵਿੱਚ ਮਸ਼ੀਨਿਸਟ, ਵੈਲਡਰ ਅਤੇ ਟੈਕਨੀਸ਼ੀਅਨ ਵਰਗੇ ਲੋਕ ਸ਼ਾਮਲ ਸਨ, ਨੇ ਕਰੋੜਾਂ ਦੀ ਦੌਲਤ ਕਮਾਈ। ਇਸ ਤੋਂ ਪਹਿਲਾਂ, 1999 ਵਿੱਚ ਜਦੋਂ Yahoo ਨੇ Broadcast.com ਨੂੰ ਲਗਭਗ $5.7 ਬਿਲੀਅਨ ਵਿੱਚ ਖਰੀਦਿਆ ਸੀ, ਤਾਂ ਕੰਪਨੀ ਦੇ 330 ਵਿੱਚੋਂ ਲਗਭਗ 300 ਕਰਮਚਾਰੀ ਸ਼ੇਅਰਾਂ ਕਾਰਨ ਕਰੋੜਪਤੀ ਬਣ ਗਏ ਸਨ।
ਨਿਵੇਸ਼ਕਾਂ ਲਈ ਕੀ ਹੈ ਖਾਸ?
ਇਸ ਪ੍ਰਸਤਾਵ ਦਾ ਸਮਾਜਿਕ ਪ੍ਰਭਾਵ ਤਾਂ ਹੈ ਹੀ, ਪਰ ਇਹ ਨਿਵੇਸ਼ਕਾਂ (Investors) ਲਈ ਵੀ ਕਈ ਪਹਿਲੂ ਖੋਲ੍ਹਦਾ ਹੈ। ਜ਼ਿਆਦਾ ਸ਼ੇਅਰ ਦੇਣ ਨਾਲ ਕੰਪਨੀ ਦੇ 'ਅਰਨਿੰਗਸ ਪਰ ਸ਼ੇਅਰ' (EPS) 'ਤੇ ਅਸਰ ਪੈ ਸਕਦਾ ਹੈ, ਜਿਸ 'ਤੇ ਨਿਵੇਸ਼ਕ ਨੇੜਿਓਂ ਨਜ਼ਰ ਰੱਖਦੇ ਹਨ। ਕੰਪਨੀਆਂ ਨੂੰ ਇਸ ਮਾਡਲ ਨੂੰ ਅਪਣਾਉਣ ਤੋਂ ਪਹਿਲਾਂ ਆਪਣੀ ਕੈਪੀਟਲ ਸਟਰਕਚਰ ਅਤੇ ਸ਼ੇਅਰਾਂ ਦੀ ਕੁੱਲ ਗਿਣਤੀ 'ਤੇ ਪੈਣ ਵਾਲੇ ਅਸਰ ਨੂੰ ਧਿਆਨ ਵਿੱਚ ਰੱਖਣਾ ਹੋਵੇਗਾ।
