ਹਥਿਆਰਾਂ ਦੇ ਭੰਡਾਰ 'ਤੇ ਵੱਡਾ ਅਸਰ
ਇਹ ਇੱਕ ਵੱਡਾ ਝਟਕਾ ਹੈ ਕਿ ਅਮਰੀਕਾ, ਜੋ ਕਿ ਤਾਈਵਾਨ ਦਾ ਸਭ ਤੋਂ ਵੱਡਾ ਹਥਿਆਰ ਸਪਲਾਇਰ ਹੈ, ਉਸਨੇ ਹੁਣ ਹਥਿਆਰਾਂ ਦੀ ਸਪਲਾਈ 'ਤੇ ਰੋਕ ਲਗਾ ਦਿੱਤੀ ਹੈ। ਇਸ ਦਾ ਮੁੱਖ ਕਾਰਨ ਈਰਾਨ ਨਾਲ ਚੱਲ ਰਹੇ ਸੰਘਰਸ਼ ਦੌਰਾਨ ਅਮਰੀਕੀ ਫੌਜਾਂ ਦੁਆਰਾ ਵੱਡੀ ਮਾਤਰਾ ਵਿੱਚ ਹਥਿਆਰਾਂ ਦੀ ਵਰਤੋਂ ਹੈ।
'$14 ਬਿਲੀਅਨ' ਦੀ ਡੀਲ 'ਤੇ ਰੋਕ
ਜਾਣਕਾਰੀ ਮੁਤਾਬਕ, ਤਾਈਵਾਨ ਨੂੰ ਲਗਭਗ $14 ਬਿਲੀਅਨ ਡਾਲਰ ਦੇ ਹਥਿਆਰ ਸਪਲਾਈ ਕੀਤੇ ਜਾਣੇ ਸਨ। ਪਰ ਹਾਲ ਹੀ 'ਚ ਈਰਾਨ ਸੰਘਰਸ਼ ਦੇ ਪਹਿਲੇ 40 ਦਿਨਾਂ ਦੌਰਾਨ, ਅਮਰੀਕਾ ਨੇ ਇਜ਼ਰਾਈਲ ਦੀ ਰੱਖਿਆ ਲਈ 200 THAAD ਇੰਟਰਸੈਪਟਰ ਅਤੇ 100 SM-3/SM-6 ਮਿਜ਼ਾਈਲਾਂ ਦੀ ਵਰਤੋਂ ਕੀਤੀ। ਇਸ ਨਾਲ THAAD ਇੰਟਰਸੈਪਟਰਾਂ ਦਾ ਅੱਧਾ ਭੰਡਾਰ ਖਤਮ ਹੋ ਗਿਆ ਹੈ।
ਸਾਲਾਂ ਲੱਗ ਸਕਦੇ ਨੇ ਭੰਡਾਰ ਭਰਨ 'ਚ
'ਸੈਂਟਰ ਫਾਰ ਸਟ੍ਰੈਟੇਜਿਕ ਐਂਡ ਇੰਟਰਨੈਸ਼ਨਲ ਸਟੱਡੀਜ਼ (CSIS)' ਦੇ ਮਾਹਿਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਹਥਿਆਰਾਂ ਦੇ ਭੰਡਾਰ ਨੂੰ ਦੁਬਾਰਾ ਭਰਨ ਵਿੱਚ 1 ਤੋਂ 4 ਸਾਲ ਤੱਕ ਲੱਗ ਸਕਦੇ ਹਨ। ਇਸ ਦੇ ਪਿੱਛੇ ਕਈ ਕਾਰਨ ਹਨ, ਜਿਵੇਂ ਕਿ ਹਥਿਆਰ ਬਣਾਉਣ ਵਾਲੀ ਫੈਕਟਰੀਆਂ (manufacturing bottlenecks), ਸਪਲਾਈ ਚੇਨ 'ਚ ਦਿੱਕਤਾਂ ਅਤੇ ਵਰਕਰਾਂ ਦੀ ਕਮੀ।
ਅਮਰੀਕਾ ਦੀ 'ਮੈਗਜ਼ੀਨ ਡੈਥ' ਦੀ ਸਮੱਸਿਆ
ਇਸ ਘਟਨਾ ਤੋਂ ਇੱਕ ਵੱਡੀ ਗੱਲ ਸਾਹਮਣੇ ਆਈ ਹੈ ਕਿ ਅਮਰੀਕਾ ਕੋਲ ਦੁਨੀਆ ਭਰ 'ਚ ਪਹੁੰਚ ਤਾਂ ਹੈ, ਪਰ ਹਥਿਆਰਾਂ ਦਾ ਭੰਡਾਰ ਅਸੀਮਤ ਨਹੀਂ ਹੈ। ਇਸ ਨੂੰ 'ਮੈਗਜ਼ੀਨ ਡੈਪਥ' ਦੀ ਸਮੱਸਿਆ ਵੀ ਕਿਹਾ ਜਾਂਦਾ ਹੈ। ਯਾਨੀ ਕਿ, ਜਦੋਂ ਕਿਸੇ ਲੜਾਈ 'ਚ ਜ਼ਿਆਦਾ ਹਥਿਆਰ ਵਰਤੇ ਜਾਂਦੇ ਹਨ, ਤਾਂ ਰੱਖਿਆ ਉਦਯੋਗ (defense industrial base) ਉਸ ਨੂੰ ਤੇਜ਼ੀ ਨਾਲ ਬਦਲ ਨਹੀਂ ਸਕਦਾ।
ਹੋਰ ਦੇਸ਼ਾਂ 'ਤੇ ਵੀ ਅਸਰ?
ਤਾਈਵਾਨ ਨੂੰ ਹਥਿਆਰਾਂ ਦੀ ਸਪਲਾਈ ਰੁਕਣ ਦਾ ਮਤਲਬ ਹੈ ਕਿ ਅਮਰੀਕਾ ਨੂੰ ਇੱਕੋ ਸਮੇਂ ਕਈ ਜਗ੍ਹਾਵਾਂ 'ਤੇ ਆਪਣੀ ਫੌਜੀ ਮਦਦ ਜਾਰੀ ਰੱਖਣ 'ਚ ਮੁਸ਼ਕਲ ਆ ਸਕਦੀ ਹੈ। ਇਸ ਨਾਲ ਯੂਕਰੇਨ, ਚੀਨ ਅਤੇ ਉੱਤਰੀ ਕੋਰੀਆ ਵਰਗੇ ਦੇਸ਼ਾਂ ਨਾਲ ਨਜਿੱਠਣ ਦੀ ਅਮਰੀਕਾ ਦੀ ਸਮਰੱਥਾ 'ਤੇ ਵੀ ਸਵਾਲ ਖੜ੍ਹੇ ਹੁੰਦੇ ਹਨ।
