ਪ੍ਰੀਮੀਅਮ ਵਾਧੇ ਦੇ ਮੁੱਖ ਕਾਰਨ:
ਇਸ ਪ੍ਰੀਮੀਅਮ ਵਾਧੇ ਪਿੱਛੇ ਕਈ ਵੱਡੇ ਕਾਰਨ ਹਨ। ਸਭ ਤੋਂ ਪਹਿਲਾਂ, ਮੈਡੀਕਲ ਮਹਿੰਗਾਈ (Medical Inflation) ਸਾਲਾਨਾ 14-15% ਦੇ ਹਿਸਾਬ ਨਾਲ ਵਧ ਰਹੀ ਹੈ, ਜੋ ਕਿ ਆਮ ਮਹਿੰਗਾਈ ਦਰ ਤੋਂ ਕਾਫੀ ਜ਼ਿਆਦਾ ਹੈ। ਇਸ ਵਿੱਚ ਹਸਪਤਾਲਾਂ ਦੇ ਵਧਦੇ ਖਰਚੇ, ਨਵੇਂ ਤੇ ਮਹਿੰਗੇ ਇਲਾਜਾਂ, ਅਤੇ ਪੈਂਡੈਮਿਕ ਤੋਂ ਬਾਅਦ ਵਧੀਆਂ ਬਿਮਾਰੀਆਂ ਅਤੇ ਕਲੇਮਾਂ ਦੀ ਗਿਣਤੀ ਸ਼ਾਮਲ ਹੈ।
ਦੂਜਾ, ਦੇਸ਼ ਦੀ ਬਜ਼ੁਰਗ ਆਬਾਦੀ (Aging Population) ਦਾ ਵਧਣਾ, ਲਾਈਫਸਟਾਈਲ ਬੀਮਾਰੀਆਂ ਦਾ ਵਧਣਾ ਅਤੇ ਪ੍ਰਾਈਵੇਟ ਹੈਲਥਕੇਅਰ 'ਤੇ ਨਿਰਭਰਤਾ ਵੀ ਇਸ ਨੂੰ ਪ੍ਰਭਾਵਿਤ ਕਰ ਰਹੀ ਹੈ। ਇਸ ਦੇ ਨਾਲ ਹੀ ਦਵਾਈਆਂ ਅਤੇ ਡਾਕਟਰਾਂ ਦੀਆਂ ਫੀਸਾਂ ਦਾ ਵਧਣਾ ਵੀ ਇੱਕ ਵੱਡਾ ਕਾਰਨ ਹੈ।
ਪਾਲਿਸੀ ਧਾਰਕਾਂ 'ਤੇ ਅਸਰ:
ਇਸ ਦਾ ਸਿੱਧਾ ਅਸਰ ਪਾਲਿਸੀ ਧਾਰਕਾਂ (Policyholders) 'ਤੇ ਪਵੇਗਾ। ਅੰਕੜਿਆਂ ਮੁਤਾਬਕ, ਵਿਅਕਤੀਗਤ ਹੈਲਥ ਪਾਲਿਸੀਆਂ (Individual Health Premiums) ਦੇ ਪ੍ਰੀਮੀਅਮ FY23 ਤੋਂ FY25 ਦੌਰਾਨ ਹੀ 23% ਵਧ ਚੁੱਕੇ ਹਨ। ਫੈਮਿਲੀ ਫਲੋਟਰ ਪਾਲਿਸੀਆਂ (Family Floater Policies) ਦੀ ਔਸਤ ਲਾਗਤ 2021 ਵਿੱਚ ਲਗਭਗ ₹15,000 ਸੀ, ਜੋ 2025 ਤੱਕ ₹22,000 ਤੋਂ ਪਾਰ ਜਾਣ ਦਾ ਅਨੁਮਾਨ ਹੈ, ਜੋ ਕਿ ਲਗਭਗ 46% ਦਾ ਵਾਧਾ ਹੈ।
ਲਗਾਤਾਰ ਡਬਲ-ਡਿਜਿਟ ਮੈਡੀਕਲ ਇਨਫਲੇਸ਼ਨ ਕਾਰਨ, ਪਾਲਿਸੀ ਧਾਰਕਾਂ ਨੂੰ ਪਾਲਿਸੀ ਰੀਨਿਊ (Renewal) ਕਰਵਾਉਣ ਵਿੱਚ ਮੁਸ਼ਕਲ ਆ ਸਕਦੀ ਹੈ। ਕੁਝ ਲੋਕ ਘੱਟ ਕਵਰੇਜ ਜਾਂ ਜ਼ਿਆਦਾ ਡਿਡਕਟੇਬਲ (Deductible) ਵਾਲੀਆਂ ਪਾਲਸੀਆਂ ਚੁਣ ਸਕਦੇ ਹਨ, ਜਿਸ ਨਾਲ ਅੰਡਰਇੰਸ਼ੋਰੈਂਸ (Underinsurance) ਦਾ ਖਤਰਾ ਵਧ ਸਕਦਾ ਹੈ ਅਤੇ ਮੈਡੀਕਲ ਐਮਰਜੈਂਸੀ ਦੌਰਾਨ ਉਨ੍ਹਾਂ ਨੂੰ ਜ਼ਿਆਦਾ ਖਰਚਾ ਕਰਨਾ ਪੈ ਸਕਦਾ ਹੈ।
