ਭਾਰਤੀ ਹੈਲਥ ਇੰਸ਼ੋਰੈਂਸ ਪਾਲਿਸੀਆਂ ਵਿੱਚ AYUSH ਟ੍ਰੀਟਮੈਂਟ ਸ਼ਾਮਲ ਤਾਂ ਹਨ, ਪਰ ਕਈ ਵਾਰ ਸਬ-ਲਿਮਿਟਸ ਅਤੇ ਗਲਤ ਡਾਕੂਮੈਂਟੇਸ਼ਨ ਕਾਰਨ ਕਲੇਮ ਰਿਜੈਕਟ ਹੋ ਜਾਂਦੇ ਹਨ। ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਤੁਹਾਡੀ ਪਾਲਿਸੀ ਵਿੱਚ ਕਿੰਨੀ ਕਵਰੇਜ ਮਿਲਦੀ ਹੈ ਤਾਂ ਜੋ ਐਨ ਮੌਕੇ 'ਤੇ ਖਰਚਾ ਤੁਹਾਡੀ ਜੇਬ 'ਤੇ ਨਾ ਪਵੇ।
ਅੱਜ-ਕੱਲ੍ਹ ਹੈਲਥ ਇੰਸ਼ੋਰੈਂਸ ਵਿੱਚ ਆਯੁਰਵੇਦ, ਯੋਗਾ, ਨੈਚਰੋਪੈਥੀ, ਯੂਨਾਨੀ, ਸਿੱਧਾ ਅਤੇ ਹੋਮਿਓਪੈਥੀ (AYUSH) ਨੂੰ ਸ਼ਾਮਲ ਕਰਨਾ ਇੱਕ ਚੰਗਾ ਬਦਲਾਅ ਹੈ, ਪਰ ਲੋਕਾਂ ਨੂੰ ਮਿਲਣ ਵਾਲੀ ਉਮੀਦ ਅਤੇ ਅਸਲੀ ਪਾਲਿਸੀ ਕਵਰੇਜ ਵਿੱਚ ਵੱਡਾ ਫਰਕ ਹੁੰਦਾ ਹੈ। ਇਸ ਕਾਰਨ ਕਈ ਵਾਰ ਕਲੇਮ ਪੂਰੀ ਤਰ੍ਹਾਂ ਰਿਜੈਕਟ ਹੋ ਜਾਂਦੇ ਹਨ ਜਾਂ ਪਾਰਸ਼ਲ (Partial) ਸੈਟਲਮੈਂਟ ਹੁੰਦੀ ਹੈ।
ਸਬ-ਲਿਮਿਟਸ ਦਾ ਪੰਗਾ
ਬਹੁਤੇ ਲੋਕ ਇਹ ਸੋਚਦੇ ਹਨ ਕਿ AYUSH ਇਲਾਜ ਵੀ ਪੂਰੀ ਸਮ ਇਨਸ਼ੋਰਡ (Sum Insured) ਰਾਸ਼ੀ ਤੱਕ ਕਵਰ ਹੁੰਦਾ ਹੈ, ਪਰ ਅਜਿਹਾ ਨਹੀਂ ਹੈ। ਜ਼ਿਆਦਾਤਰ ਪੁਰਾਣੀਆਂ ਪਾਲਿਸੀਆਂ ਵਿੱਚ ਇਸ 'ਤੇ ਸਖ਼ਤ ਕੈਪ ਲੱਗੀ ਹੁੰਦੀ ਹੈ, ਜੋ ਕਿ ਕੁੱਲ ਸਮ ਇਨਸ਼ੋਰਡ ਦਾ ਸਿਰਫ਼ 20% ਜਾਂ ਇਸ ਤੋਂ ਵੀ ਘੱਟ ਹੋ ਸਕਦੀ ਹੈ। ਜੇਕਰ ਤੁਹਾਡਾ ਬਿੱਲ ਇਸ ਲਿਮਿਟ ਤੋਂ ਉੱਪਰ ਜਾਂਦਾ ਹੈ, ਤਾਂ ਬਾਕੀ ਪੈਸੇ ਤੁਹਾਨੂੰ ਆਪਣੀ ਜੇਬ ਵਿੱਚੋਂ ਭਰਨੇ ਪੈਣਗੇ।
ਹਸਪਤਾਲ ਦੀ ਚੋਣ
ਇੰਸ਼ੋਰੈਂਸ ਕੰਪਨੀਆਂ ਸਿਰਫ਼ ਉਹੀ ਇਲਾਜ ਕਵਰ ਕਰਦੀਆਂ ਹਨ ਜੋ ਸਰਕਾਰੀ ਨਿਯਮਾਂ ਮੁਤਾਬਕ ਮਾਨਤਾ ਪ੍ਰਾਪਤ ਹਸਪਤਾਲਾਂ ਵਿੱਚ ਹੁੰਦੇ ਹਨ। ਵੈੱਲਨੈੱਸ ਸੈਂਟਰ, ਸਪਾ ਜਾਂ ਰੀਜੂਵਨੇਸ਼ਨ ਰਿਟਰੀਟ ਅਕਸਰ ਪਾਲਿਸੀ ਵਿੱਚ ਕਵਰ ਨਹੀਂ ਹੁੰਦੇ। ਇਸ ਲਈ ਕਿਸੇ ਵੀ ਸੈਂਟਰ ਵਿੱਚ ਜਾਣ ਤੋਂ ਪਹਿਲਾਂ ਚੈੱਕ ਕਰੋ ਕਿ ਉਹ ਤੁਹਾਡੀ ਇੰਸ਼ੋਰੈਂਸ ਕੰਪਨੀ ਦੀ ਲਿਸਟ ਵਿੱਚ ਹੈ ਜਾਂ ਨਹੀਂ।
ਕਲੇਮ ਸੌਖਾ ਬਣਾਉਣ ਦੇ ਤਰੀਕੇ
IRDAI ਦੇ ਨਿਯਮਾਂ ਦੇ ਬਾਵਜੂਦ, ਕਲੇਮ ਉਦੋਂ ਹੀ ਮਿਲਦਾ ਹੈ ਜੇਕਰ ਇਲਾਜ ਕਿਸੇ ਖਾਸ ਬਿਮਾਰੀ ਦੇ ਇਲਾਜ ਲਈ ਹੋਵੇ, ਨਾ ਕਿ ਸਿਰਫ ਲਾਈਫਸਟਾਈਲ ਸੁਧਾਰਨ ਲਈ।
- ਕੈਸ਼ਲੈੱਸ ਨੈੱਟਵਰਕ ਹਸਪਤਾਲ: ਹਮੇਸ਼ਾ ਉਹਨਾਂ ਹਸਪਤਾਲਾਂ ਨੂੰ ਤਰਜੀਹ ਦਿਓ ਜਿੱਥੇ ਕੈਸ਼ਲੈੱਸ ਦੀ ਸਹੂਲਤ ਹੈ, ਕਿਉਂਕਿ ਉਹ ਇੰਸ਼ੋਰੈਂਸ ਦੇ ਪ੍ਰੋਟੋਕੋਲ ਨੂੰ ਚੰਗੀ ਤਰ੍ਹਾਂ ਜਾਣਦੇ ਹਨ।
- ਡਾਕੂਮੈਂਟੇਸ਼ਨ: ਇਨਕੰਪਲੀਟ ਮੈਡੀਕਲ ਰਿਕਾਰਡ ਜਾਂ ਡਿਸਚਾਰਜ ਸਮਰੀ ਵਿੱਚ ਕਮੀ ਕਲੇਮ ਰਿਜੈਕਸ਼ਨ ਦਾ ਮੁੱਖ ਕਾਰਨ ਹੈ।
- ਪਾਲਿਸੀ ਦਸਤਾਵੇਜ਼: ਇਲਾਜ ਤੋਂ ਪਹਿਲਾਂ ਆਪਣੀ ਪਾਲਿਸੀ ਦੇ 'ਸਬ-ਲਿਮਿਟਸ' ਵਾਲੇ ਪੰਨੇ ਨੂੰ ਜ਼ਰੂਰ ਪੜ੍ਹੋ।
