Ministry of Coal ਵੱਲੋਂ 17 ਸਤੰਬਰ 2026 ਨੂੰ ਕਮਰਸ਼ੀਅਲ ਕੋਲਾ ਨਿਲਾਮੀ ਦਾ 16ਵਾਂ ਦੌਰ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਨਿਲਾਮੀ ਰਾਹੀਂ ਪ੍ਰਾਈਵੇਟ ਨਿਵੇਸ਼ਕਾਂ ਨੂੰ ਨਵੇਂ ਬਲਾਕ ਪੇਸ਼ ਕੀਤੇ ਜਾਣਗੇ, ਜਿਸ ਦਾ ਮੁੱਖ ਮਕਸਦ ਦੇਸ਼ ਵਿੱਚ ਕੋਲੇ ਦੇ ਉਤਪਾਦਨ ਨੂੰ ਵਧਾਉਣਾ ਹੈ।
ਸਰਕਾਰ ਦੀ ਨਵੀਂ ਰਣਨੀਤੀ
Ministry of Coal ਦੇ ਇਸ ਕਦਮ ਨਾਲ ਦੇਸ਼ ਵਿੱਚ ਪ੍ਰਾਈਵੇਟ ਸੈਕਟਰ ਦੀ ਭਾਗੀਦਾਰੀ ਵਧਣ ਦੀ ਉਮੀਦ ਹੈ। ਹੁਣ ਤੱਕ ਸਰਕਾਰ ਨੇ 15 ਰਾਊਂਡਾਂ ਵਿੱਚ 147 ਮਾਈਨਾਂ ਦੀ ਨਿਲਾਮੀ ਕੀਤੀ ਹੈ, ਜਿਸ ਨਾਲ ਇਸ ਖੇਤਰ ਵਿੱਚ 44 ਨਵੇਂ ਖਿਡਾਰੀ ਐਂਟਰੀ ਕਰ ਚੁੱਕੇ ਹਨ। ਸਭ ਤੋਂ ਵੱਡੀ ਰਾਹਤ ਇਹ ਹੈ ਕਿ ਹੁਣ ਕੋਲਾ ਵਰਤਣ ਲਈ ਕੋਈ ਪੁਰਾਣੀ ਕੈਪਟਿਵ-ਮਾਈਨਿੰਗ ਵਾਲੀ ਪਾਬੰਦੀ ਨਹੀਂ ਹੈ; ਕੰਪਨੀਆਂ ਹੁਣ ਖੁੱਲ੍ਹੇ ਬਾਜ਼ਾਰ ਵਿੱਚ ਵੀ ਕੋਲਾ ਵੇਚ ਸਕਦੀਆਂ ਹਨ।
ਨਿਵੇਸ਼ਕਾਂ ਲਈ ਚੇਤਾਵਨੀ (Investor Watch)
ਹਾਲਾਂਕਿ ਇਹ ਇੱਕ ਵੱਡਾ ਮੌਕਾ ਹੈ, ਪਰ ਮਾਈਨਿੰਗ ਇੱਕ 'Capital Intensive' ਕਾਰੋਬਾਰ ਹੈ। ਜ਼ਮੀਨ ਪ੍ਰਾਪਤੀ, ਵਾਤਾਵਰਣ ਸੰਬੰਧੀ ਮਨਜ਼ੂਰੀਆਂ ਅਤੇ ਬੁਨਿਆਦੀ ਢਾਂਚਾ ਤਿਆਰ ਕਰਨ ਵਿੱਚ ਕਾਫੀ ਸਮਾਂ ਅਤੇ ਪੈਸਾ ਲੱਗਦਾ ਹੈ। FY26 ਵਿੱਚ ਭਾਰਤ ਦੀ ਕੋਲਾ ਉਤਪਾਦਨ ਵਿੱਚ 0.5% ਦੀ ਗਿਰਾਵਟ ਦੇਖੀ ਗਈ ਸੀ, ਜੋ ਇਹ ਦਰਸਾਉਂਦੀ ਹੈ ਕਿ ਸਪਲਾਈ ਚੇਨ ਅਤੇ ਜ਼ਮੀਨ ਪ੍ਰਾਪਤੀ ਵਰਗੀਆਂ ਸਮੱਸਿਆਵਾਂ ਅਜੇ ਵੀ ਬਰਕਰਾਰ ਹਨ।
ਕਿਨ੍ਹਾਂ ਸੈਕਟਰਾਂ 'ਤੇ ਰਹੇਗੀ ਨਜ਼ਰ?
ਇਸ ਨਿਲਾਮੀ ਦਾ ਅਸਰ ਸਿਰਫ ਮਾਈਨਿੰਗ ਕੰਪਨੀਆਂ ਤੱਕ ਸੀਮਤ ਨਹੀਂ ਰਹੇਗਾ। Power, Steel ਅਤੇ Cement ਵਰਗੇ ਸੈਕਟਰਾਂ ਦੀਆਂ ਕੰਪਨੀਆਂ ਵੀ ਆਪਣੇ ਫਿਊਲ ਦੀ ਸਪਲਾਈ ਸੁਰੱਖਿਅਤ ਕਰਨ ਲਈ ਇਸ ਵਿੱਚ ਭਾਗ ਲੈ ਸਕਦੀਆਂ ਹਨ। ਨਿਵੇਸ਼ਕਾਂ ਨੂੰ ਚਾਹੀਦਾ ਹੈ ਕਿ ਉਹ ਬੋਲੀ ਲਗਾਉਣ ਵਾਲੀਆਂ ਕੰਪਨੀਆਂ ਦੀ ਵਿੱਤੀ ਸਿਹਤ ਅਤੇ ਉਨ੍ਹਾਂ ਦੇ ਕੈਪੀਟਲ ਐਕਸਪੈਂਡੀਚਰ (CapEx) ਪਲਾਨ 'ਤੇ ਡੂੰਘੀ ਨਜ਼ਰ ਰੱਖਣ।
