Marcellus Investment Managers ਨੇ ਗਲੋਬਲ ਐਸੇਟ ਮੈਨੇਜਰ VanEck ਨਾਲ ਹੱਥ ਮਿਲਾ ਲਿਆ ਹੈ। ਇਸ ਸਾਂਝੇਦਾਰੀ ਨਾਲ GIFT City ਦੇ ਨਿਵੇਸ਼ਕਾਂ ਨੂੰ ਹੁਣ ਗਲੋਬਲ ਬਾਂਡਸ, ਕਮੋਡਿਟੀਜ਼ ਅਤੇ ਥੀਮੈਟਿਕ ਇਕੁਇਟੀਜ਼ ਵਿੱਚ ਨਿਵੇਸ਼ ਕਰਨ ਦਾ ਮੌਕਾ ਮਿਲੇਗਾ, ਜਿਸ ਲਈ Category III AIF ਫੀਡਰ ਸਟ੍ਰਕਚਰ ਦੀ ਵਰਤੋਂ ਕੀਤੀ ਜਾ ਰਹੀ ਹੈ।
ਨਿਵੇਸ਼ ਦੀ ਨਵੀਂ ਰਣਨੀਤੀ
ਇਸ ਨਵੀਂ ਸਕੀਮ ਰਾਹੀਂ ਹੁਣ ਭਾਰਤੀ ਨਿਵੇਸ਼ਕਾਂ ਕੋਲ ਡਾਲਰ-ਅਧਾਰਿਤ ਸੰਪਤੀਆਂ (Dollar-denominated assets) ਤੱਕ ਪਹੁੰਚ ਹੋਵੇਗੀ। ਇਹ ਫੰਡ ਸੈਮੀਕੰਡਕਟਰ, ਨਿਊਕਲੀਅਰ ਐਨਰਜੀ, ਯੂਰੇਨੀਅਮ ਅਤੇ ਸੋਨੇ ਵਰਗੇ ਖੇਤਰਾਂ ਵਿੱਚ ਨਿਵੇਸ਼ 'ਤੇ ਫੋਕਸ ਕਰੇਗਾ। Marcellus ਨੇ ਪਿਛਲੇ 4 ਸਾਲਾਂ ਵਿੱਚ GIFT City ਵਿੱਚ $75 ਮਿਲੀਅਨ ਤੋਂ ਵੱਧ ਦੀ ਐਸੇਟ ਬੇਸ ਬਣਾ ਲਈ ਹੈ ਅਤੇ 1,000 ਤੋਂ ਵੱਧ ਨਿਵੇਸ਼ਕਾਂ ਨੂੰ ਸੇਵਾਵਾਂ ਦੇ ਰਿਹਾ ਹੈ।
ਨਿਵੇਸ਼ਕਾਂ ਲਈ ਜ਼ਰੂਰੀ ਸਾਵਧਾਨੀ
ਜਿੱਥੇ ਇਹ ਫੰਡ ਵਿਭਿੰਨਤਾ ਦਾ ਮੌਕਾ ਦਿੰਦਾ ਹੈ, ਉੱਥੇ ਕੁਝ ਜੋਖਮ ਵੀ ਹਨ:
- Exit Load: ਜੇਕਰ ਕੋਈ ਨਿਵੇਸ਼ਕ 24 ਮਹੀਨਿਆਂ ਦੇ ਅੰਦਰ ਪੈਸੇ ਕਢਵਾਉਂਦਾ ਹੈ, ਤਾਂ ਉਸ ਨੂੰ 2% ਐਗਜ਼ਿਟ ਲੋਡ ਦੇਣਾ ਪਵੇਗਾ।
- Currency Risk: ਕਿਉਂਕਿ ਨਿਵੇਸ਼ ਡਾਲਰ ਵਿੱਚ ਹੈ, ਇਸ ਲਈ ਰੁਪਏ ਦੀ ਕੀਮਤ ਵਿੱਚ ਉਤਰਾਅ-ਚੜ੍ਹਾਅ ਨਿਵੇਸ਼ ਦੇ ਰਿਟਰਨ 'ਤੇ ਸਿੱਧਾ ਅਸਰ ਪਾ ਸਕਦਾ ਹੈ।
- Volatilty: ਯੂਰੇਨੀਅਮ ਅਤੇ ਕਮੋਡਿਟੀ ਸੈਕਟਰ ਵਿੱਚ ਭਾਰੀ ਉਤਰਾਅ-ਚੜ੍ਹਾਅ ਰਹਿੰਦਾ ਹੈ, ਇਸ ਲਈ ਨਿਵੇਸ਼ਕਾਂ ਨੂੰ ਚੌਕਸ ਰਹਿਣ ਦੀ ਲੋੜ ਹੈ।
ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਪ੍ਰੋਡਕਟ SEBI ਦੇ ਅਧੀਨ ਨਹੀਂ, ਸਗੋਂ IFSCA ਦੇ ਰੈਗੂਲੇਟਰੀ ਫਰੇਮਵਰਕ ਤਹਿਤ ਕੰਮ ਕਰਦਾ ਹੈ।
