Investment platform Groww ਨੇ ਹੁਣ ਆਪਣੇ ਸਾਰੇ ਯੂਜ਼ਰਸ ਲਈ US stock trading ਦੀ ਸਹੂਲਤ ਸ਼ੁਰੂ ਕਰ ਦਿੱਤੀ ਹੈ। ਇਸ ਨਾਲ ਤੁਸੀਂ **10,000** ਤੋਂ ਜ਼ਿਆਦਾ US-listed stocks ਅਤੇ ETFs ਵਿੱਚ ਨਿਵੇਸ਼ ਕਰ ਸਕੋਗੇ।
Investment platform Groww ਨੇ ਤਿੰਨ ਹਫ਼ਤੇ ਦੇ ਪਾਇਲਟ ਪ੍ਰੋਗਰਾਮ ਤੋਂ ਬਾਅਦ ਹੁਣ ਅਮਰੀਕੀ ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਦੀ ਸਹੂਲਤ ਨੂੰ ਸਾਰਿਆਂ ਲਈ ਜਾਰੀ ਕਰ ਦਿੱਤਾ ਹੈ। ਇਸ ਅਪਡੇਟ ਰਾਹੀਂ ਭਾਰਤੀ ਨਿਵੇਸ਼ਕ ਸਿੱਧੇ Groww ਐਪ ਰਾਹੀਂ 10,000 ਤੋਂ ਵੱਧ ਅਮਰੀਕੀ ਸਟਾਕਾਂ ਅਤੇ ETFs ਵਿੱਚ ਪੈਸਾ ਲਗਾ ਸਕਣਗੇ।
ਫ੍ਰੈਕਸ਼ਨਲ ਸ਼ੇਅਰਾਂ ਦਾ ਫਾਇਦਾ (Fractional Shares)
ਇਸ ਦੀ ਸਭ ਤੋਂ ਵੱਡੀ ਖਾਸੀਅਤ 'ਫ੍ਰੈਕਸ਼ਨਲ ਸ਼ੇਅਰ' ਹੈ। ਕਈ ਵਾਰ ਅਮਰੀਕੀ ਸ਼ੇਅਰਾਂ ਦੀ ਕੀਮਤ ਹਜ਼ਾਰਾਂ ਡਾਲਰ ਵਿੱਚ ਹੁੰਦੀ ਹੈ, ਪਰ ਹੁਣ ਨਿਵੇਸ਼ਕਾਂ ਨੂੰ ਪੂਰਾ ਸ਼ੇਅਰ ਖਰੀਦਣ ਦੀ ਲੋੜ ਨਹੀਂ, ਉਹ ਆਪਣੀ ਮਰਜ਼ੀ ਦਾ ਛੋਟਾ ਹਿੱਸਾ ਵੀ ਖਰੀਦ ਸਕਦੇ ਹਨ। ਕੰਪਨੀ ਇਸ 'ਤੇ 0.1% ਦੀ ਬ੍ਰੋਕਰੇਜ ਫੀਸ ਵਸੂਲੇਗੀ, ਹਾਲਾਂਕਿ ਕਰੰਸੀ ਕਨਵਰਜਨ ਅਤੇ ਬੈਂਕਿੰਗ ਖਰਚਿਆਂ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ।
ਨਿਵੇਸ਼ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਖਿਆਲ
ਭਾਰਤੀ ਨਿਵੇਸ਼ਕਾਂ ਲਈ ਕੁਝ ਨਿਯਮ ਅਤੇ ਜੋਖਮ ਸਮਝਣੇ ਜ਼ਰੂਰੀ ਹਨ:
- RBI ਲਿਮਿਟ: Liberalised Remittance Scheme (LRS) ਤਹਿਤ ਤੁਸੀਂ ਇੱਕ ਵਿੱਤੀ ਸਾਲ ਵਿੱਚ $250,000 ਤੱਕ ਹੀ ਵਿਦੇਸ਼ੀ ਸਕਿਓਰਿਟੀਜ਼ ਵਿੱਚ ਨਿਵੇਸ਼ ਕਰ ਸਕਦੇ ਹੋ।
- ਕਰੰਸੀ ਰਿਸਕ: ਨਿਵੇਸ਼ ਡਾਲਰ ਵਿੱਚ ਹੁੰਦਾ ਹੈ, ਇਸ ਲਈ ਰੁਪਏ ਅਤੇ ਡਾਲਰ ਦੇ ਐਕਸਚੇਂਜ ਰੇਟ ਵਿੱਚ ਹੋਣ ਵਾਲੀ ਹਰ ਤਬਦੀਲੀ ਤੁਹਾਡੇ ਰਿਟਰਨ 'ਤੇ ਅਸਰ ਪਾਵੇਗੀ।
- ਟੈਕਸ ਅਤੇ TCS: ਵਿਦੇਸ਼ੀ ਰਿਮਿਟੈਂਸ 'ਤੇ Tax Collected at Source (TCS) ਲਾਗੂ ਹੁੰਦਾ ਹੈ ਅਤੇ ਕੈਪੀਟਲ ਗੇਨ 'ਤੇ ਭਾਰਤੀ ਟੈਕਸ ਕਾਨੂੰਨਾਂ ਮੁਤਾਬਕ ਟੈਕਸ ਦੇਣਾ ਪਵੇਗਾ।
