ਜੇਕਰ ਤੁਹਾਡੀ Fixed Deposit ਮੈਚਿਓਰ ਹੋ ਗਈ ਹੈ ਅਤੇ ਤੁਸੀਂ ਉਸ ਨੂੰ ਰਿਨਿਊ ਨਹੀਂ ਕਰਵਾਇਆ, ਤਾਂ ਇਹ ਤੁਹਾਡੇ ਲਈ ਘਾਟੇ ਦਾ ਸੌਦਾ ਹੋ ਸਕਦਾ ਹੈ। RBI ਦੇ ਨਿਯਮਾਂ ਮੁਤਾਬਕ, ਅਜਿਹੀ ਰਾਸ਼ੀ 'ਤੇ ਵਿਆਜ ਦਰ ਕਾਫੀ ਘੱਟ ਸਕਦੀ ਹੈ ਅਤੇ 10 ਸਾਲਾਂ ਬਾਅਦ ਇਹ ਪੈਸਾ DEA ਫੰਡ ਵਿੱਚ ਜਾ ਸਕਦਾ ਹੈ।
ਬਹੁਤ ਸਾਰੇ ਨਿਵੇਸ਼ਕ Fixed Deposits (FDs) ਨੂੰ 'ਇਨਵੈਸਟ ਐਂਡ ਫੋਰਗੇਟ' (invest and forget) ਵਾਲੀ ਸਕੀਮ ਮੰਨਦੇ ਹਨ। ਪਰ ਇਹ ਸੋਚਣਾ ਕਿ FD ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀ ਤੁਹਾਨੂੰ ਓਹੀ ਹਾਈ ਇੰਟਰਸਟ ਰੇਟ ਮਿਲਦਾ ਰਹੇਗਾ, ਇੱਕ ਗੰਭੀਰ ਗਲਤੀ ਹੈ। ਜਿਵੇਂ ਹੀ FD ਮੈਚਿਓਰ ਹੁੰਦੀ ਹੈ, ਪੁਰਾਣਾ ਕੰਟਰੈਕਟ ਖਤਮ ਹੋ ਜਾਂਦਾ ਹੈ ਅਤੇ ਬੈਂਕ ਦਾ ਪੈਸੇ ਪ੍ਰਤੀ ਵਰਤਾਅ ਬਦਲ ਜਾਂਦਾ ਹੈ।
ਵਿਆਜ ਦਰਾਂ ਵਿੱਚ ਭਾਰੀ ਗਿਰਾਵਟ
Reserve Bank of India (RBI) ਦੇ ਨਿਯਮਾਂ ਅਨੁਸਾਰ, ਜਦੋਂ ਕੋਈ FD ਮੈਚਿਓਰ ਹੋ ਜਾਂਦੀ ਹੈ ਅਤੇ ਉਸ ਦਾ ਭੁਗਤਾਨ ਨਹੀਂ ਹੁੰਦਾ, ਤਾਂ ਉਹ 'ਓਵਰਡਿਊ' (overdue) ਸ਼੍ਰੇਣੀ ਵਿੱਚ ਚਲੀ ਜਾਂਦੀ ਹੈ। ਇਸ ਦੌਰਾਨ, ਬੈਂਕ ਤੁਹਾਨੂੰ ਪੁਰਾਣੀ ਉੱਚੀ ਵਿਆਜ ਦਰ ਦੇਣ ਦੀ ਬਜਾਏ, ਜਾਂ ਤਾਂ ਓਹੀ ਦਰ ਜਾਂ ਫਿਰ ਆਪਣੇ ਸੇਵਿੰਗ ਅਕਾਊਂਟ ਵਾਲੀ ਦਰ ਦਿੰਦਾ ਹੈ, ਜੋ ਕਿ ਬਹੁਤ ਘੱਟ ਹੁੰਦੀ ਹੈ। ਇਸ ਨਾਲ ਤੁਹਾਡੇ ਪੈਸੇ ਦੀ ਵੈਲਿਊ ਹੌਲੀ-ਹੌਲੀ ਘਟਣੀ ਸ਼ੁਰੂ ਹੋ ਜਾਂਦੀ ਹੈ।
DEA ਫੰਡ ਦਾ ਖਤਰਾ
ਜੇਕਰ ਤੁਸੀਂ 2 ਸਾਲ ਤੱਕ ਕੋਈ ਟ੍ਰਾਂਜੈਕਸ਼ਨ ਨਹੀਂ ਕਰਦੇ, ਤਾਂ ਤੁਹਾਡਾ ਖਾਤਾ 'ਇਨਓਪਰੇਟਿਵ' (inoperative) ਹੋ ਸਕਦਾ ਹੈ, ਜਿਸ ਨਾਲ ਡਿਜੀਟਲ ਬੈਂਕਿੰਗ ਦੀ ਵਰਤੋਂ ਕਰਨ ਵਿੱਚ ਮੁਸ਼ਕਿਲ ਆਵੇਗੀ। ਇਸ ਤੋਂ ਵੀ ਵੱਡੀ ਸਮੱਸਿਆ ਇਹ ਹੈ ਕਿ ਜੇਕਰ ਪੈਸਾ 10 ਸਾਲਾਂ ਤੱਕ ਦਾਅਵਾ ਨਾ ਕੀਤਾ ਗਿਆ, ਤਾਂ ਬੈਂਕ ਨੂੰ ਇਹ ਰਾਸ਼ੀ RBI ਦੇ 'Depositor Education and Awareness (DEA) Fund' ਵਿੱਚ ਜਮ੍ਹਾਂ ਕਰਵਾਉਣੀ ਪੈਂਦੀ ਹੈ। ਹਾਲਾਂਕਿ ਇਹ ਪੈਸਾ ਤੁਹਾਡਾ ਹੀ ਰਹਿੰਦਾ ਹੈ, ਪਰ ਇਸ ਨੂੰ ਵਾਪਸ ਪ੍ਰਾਪਤ ਕਰਨ ਦੀ ਪ੍ਰਕਿਰਿਆ ਕਾਫੀ ਲੰਬੀ ਅਤੇ ਗੁੰਝਲਦਾਰ ਹੋ ਜਾਂਦੀ ਹੈ।
ਕੀ ਕਰਨਾ ਚਾਹੀਦਾ ਹੈ?
ਨਿਵੇਸ਼ਕਾਂ ਨੂੰ ਚਾਹੀਦਾ ਹੈ ਕਿ FD ਖੁਲਵਾਉਣ ਸਮੇਂ ਹੀ 'Auto-renewal' ਜਾਂ 'Auto-payout' ਦੇ ਵਿਕਲਪਾਂ ਨੂੰ ਧਿਆਨ ਨਾਲ ਚੁਣਨ। ਸਮੇਂ-ਸਮੇਂ 'ਤੇ ਆਪਣੀ ਮੈਚਿਓਰਿਟੀ ਡੇਟ ਚੈੱਕ ਕਰਦੇ ਰਹੋ ਅਤੇ ਬੈਂਕ ਨਾਲ ਆਪਣਾ ਮੋਬਾਈਲ ਨੰਬਰ ਤੇ ਈਮੇਲ ਆਈਡੀ ਅਪਡੇਟ ਰੱਖੋ ਤਾਂ ਜੋ ਤੁਹਾਨੂੰ ਸਮੇਂ ਸਿਰ ਨੋਟੀਫਿਕੇਸ਼ਨ ਮਿਲ ਸਕੇ।
