Hyundai Motor India ਨੇ April 'ਚ ਮਚਾਈ ਧੂਮ!
Hydai Motor India (HMIL) ਨੇ ਵਿੱਤੀ ਸਾਲ 2025 ਦੀ ਸ਼ੁਰੂਆਤ ਸ਼ਾਨਦਾਰ ਢੰਗ ਨਾਲ ਕੀਤੀ ਹੈ। ਅਪ੍ਰੈਲ ਮਹੀਨੇ ਵਿੱਚ ਕੰਪਨੀ ਨੇ ਘਰੇਲੂ ਬਾਜ਼ਾਰ ਲਈ 51,902 ਯੂਨਿਟਸ ਦੀ ਸਿਪਮੈਂਟ ਕੀਤੀ, ਜੋ ਕਿ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ 17% ਦਾ ਵੱਡਾ ਵਾਧਾ ਹੈ। ਇਹ Hyundai Motor India ਲਈ ਹੁਣ ਤੱਕ ਦਾ ਸਭ ਤੋਂ ਵਧੀਆ ਅਪ੍ਰੈਲ ਮਹੀਨਾ ਸਾਬਤ ਹੋਇਆ ਹੈ। ਇਸ ਕਾਮਯਾਬੀ ਵਿੱਚ ਕੰਪਨੀ ਦੇ ਮਜ਼ਬੂਤ ਐਕਸਪੋਰਟ (Exports) ਦਾ ਵੀ ਵੱਡਾ ਹੱਥ ਰਿਹਾ, ਜਿਸ ਤਹਿਤ 13,708 ਯੂਨਿਟਸ ਭੇਜੀਆਂ ਗਈਆਂ।
Venue ਦੀ 5-Star Safety ਨੇ ਲਾਈਆਂ ਰੌਣਕਾਂ!
HMIL ਦੀ ਰਿਕਾਰਡ ਵਿਕਰੀ ਦਾ ਮੁੱਖ ਕਾਰਨ Hyundai Venue ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ। ਇਸ ਕੰਪੈਕਟ SUV ਨੇ ਆਪਣੀ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਮਹੀਨਾਵਾਰ ਵਿਕਰੀ 12,420 ਯੂਨਿਟਸ ਦਰਜ ਕੀਤੀ ਹੈ। ਇਸ ਵਾਧੇ ਦਾ ਸਿਹਰਾ ਹਾਲ ਹੀ ਵਿੱਚ ਮਿਲੀ 5-Star Bharat NCAP (BNCAP) ਸੇਫਟੀ ਰੇਟਿੰਗ ਨੂੰ ਜਾਂਦਾ ਹੈ। Venue ਅਤੇ Venue N Line ਨੇ ਬਾਲਗ ਯਾਤਰੀ ਸੁਰੱਖਿਆ (Adult Occupant Protection) ਵਿੱਚ 31.15/32 ਅਤੇ ਬੱਚਿਆਂ ਦੀ ਸੁਰੱਖਿਆ (Child Occupant Protection) ਵਿੱਚ 44.46/49 ਅੰਕ ਪ੍ਰਾਪਤ ਕੀਤੇ ਹਨ। ਭਾਰਤੀ ਗਾਹਕਾਂ ਵੱਲੋਂ ਸੁਰੱਖਿਆ ਨੂੰ ਪਹਿਲ ਦਿੱਤੇ ਜਾਣ ਦੇ ਮੱਦੇਨਜ਼ਰ, 6 ਏਅਰਬੈਗ, ESC ਅਤੇ ADAS ਵਰਗੀਆਂ ਸਹੂਲਤਾਂ ਨਾਲ ਲੈਸ Venue ਦੀ ਮੰਗ ਕਾਫੀ ਵਧੀ ਹੈ।
