Tata Consultancy Services (TCS) ਦੇ ਨਿਵੇਸ਼ਕਾਂ ਲਈ ਵੱਡੀ ਖ਼ਬਰ ਹੈ। ਕੰਪਨੀ ਨੇ 8 ਅਕਤੂਬਰ, 2026 ਨੂੰ ਬੋਰਡ ਮੀਟਿੰਗ ਬੁਲਾਈ ਹੈ, ਜਿਸ ਵਿੱਚ ਦੂਜੀ ਤਿਮਾਹੀ (Q2) ਦੇ ਨਤੀਜਿਆਂ ਦੇ ਨਾਲ-ਨਾਲ ਦੂਜੇ ਇੰਟਰਿਮ ਡਿਵੀਡੈਂਡ (Interim Dividend) 'ਤੇ ਵੀ ਫੈਸਲਾ ਲਿਆ ਜਾ ਸਕਦਾ ਹੈ।
ਨਤੀਜਿਆਂ ਦੇ ਨਾਲ ਡਿਵੀਡੈਂਡ ਦਾ ਤੋਹਫਾ
TCS ਨੇ ਸਟਾਕ ਐਕਸਚੇਂਜਾਂ ਨੂੰ ਦਿੱਤੀ ਜਾਣਕਾਰੀ ਵਿੱਚ ਦੱਸਿਆ ਹੈ ਕਿ ਕੰਪਨੀ ਦਾ ਬੋਰਡ 8 ਅਕਤੂਬਰ, 2026 ਨੂੰ ਮੀਟਿੰਗ ਕਰੇਗਾ। ਇਸ ਮੀਟਿੰਗ ਵਿੱਚ 30 ਸਤੰਬਰ, 2026 ਨੂੰ ਖਤਮ ਹੋਈ ਤਿਮਾਹੀ ਅਤੇ ਛਿਮਾਹੀ ਲਈ ਵਿੱਤੀ ਨਤੀਜਿਆਂ ਨੂੰ ਮਨਜ਼ੂਰੀ ਦਿੱਤੀ ਜਾਵੇਗੀ। ਨਿਵੇਸ਼ਕਾਂ ਦੀ ਸਭ ਤੋਂ ਵੱਡੀ ਨਜ਼ਰ 'ਦੂਜੇ ਇੰਟਰਿਮ ਡਿਵੀਡੈਂਡ' 'ਤੇ ਹੈ, ਕਿਉਂਕਿ TCS ਹਮੇਸ਼ਾ ਹੀ ਆਪਣੇ ਸ਼ੇਅਰਧਾਰਕਾਂ ਨੂੰ ਲਾਭਅੰਸ਼ ਦੇਣ ਵਿੱਚ ਮੋਹਰੀ ਰਹੀ ਹੈ।
ਰਿਕਾਰਡ ਡੇਟ ਤੇ ਜ਼ਰੂਰੀ ਨਿਯਮ
ਕੰਪਨੀ ਨੇ ਇਸ ਸੰਭਾਵਿਤ ਪੇਆਊਟ ਲਈ 14 ਅਕਤੂਬਰ, 2026 ਨੂੰ ਰਿਕਾਰਡ ਡੇਟ ਤੈਅ ਕੀਤਾ ਹੈ। ਇਸ ਦਾ ਮਤਲਬ ਹੈ ਕਿ ਸਿਰਫ ਉਹੀ ਸ਼ੇਅਰਧਾਰਕ ਡਿਵੀਡੈਂਡ ਦੇ ਹੱਕਦਾਰ ਹੋਣਗੇ ਜਿਨ੍ਹਾਂ ਦੇ ਨਾਮ ਇਸ ਤਾਰੀਖ ਤੱਕ ਕੰਪਨੀ ਦੇ ਰਿਕਾਰਡ ਵਿੱਚ ਦਰਜ ਹੋਣਗੇ।
ਇਨਸਾਈਡਰ ਟਰੇਡਿੰਗ 'ਤੇ ਰੋਕ
ਨਿਯਮਾਂ ਦੀ ਪਾਲਣਾ ਕਰਦੇ ਹੋਏ, ਕੰਪਨੀ ਨੇ ਟਰੇਡਿੰਗ ਵਿੰਡੋ ਪਹਿਲਾਂ ਹੀ ਬੰਦ ਕਰ ਦਿੱਤੀ ਹੈ। ਇਹ ਰੋਕ 23 ਸਤੰਬਰ, 2026 ਤੋਂ ਲਾਗੂ ਹੋ ਚੁੱਕੀ ਹੈ ਅਤੇ ਨਤੀਜਿਆਂ ਦੇ ਐਲਾਨ ਤੋਂ 48 ਘੰਟੇ ਬਾਅਦ ਤੱਕ ਜਾਰੀ ਰਹੇਗੀ। ਇਸ ਦੌਰਾਨ ਕੰਪਨੀ ਦੇ ਅਧਿਕਾਰੀ ਜਾਂ ਇਨਸਾਈਡਰ ਸ਼ੇਅਰਾਂ ਦੀ ਖਰੀਦ-ਵੇਚ ਨਹੀਂ ਕਰ ਸਕਣਗੇ।
