ਇਹ ਮੁਹਿੰਮ ਕਿਉਂ ਜ਼ਰੂਰੀ ਹੈ?
Finolex Cables ਵੱਲੋਂ ਸ਼ੁਰੂ ਕੀਤੀ ਗਈ ਇਹ 100 ਦਿਨਾਂ ਦੀ ਮੁਹਿੰਮ ਸ਼ੇਅਰਹੋਲਡਰਾਂ ਨੂੰ ਉਨ੍ਹਾਂ ਦੇ ਹੱਕੀ ਲਾਭ ਦਿਵਾਉਣ ਲਈ ਇੱਕ ਅਹਿਮ ਕਦਮ ਹੈ। ਭਾਰਤੀ ਕਾਨੂੰਨ (ਕੰਪਨੀ ਐਕਟ, 2013 ਦੀ ਧਾਰਾ 124) ਤਹਿਤ, ਜੇਕਰ ਕੋਈ ਡਿਵੀਡੈਂਡ ਲਗਾਤਾਰ ਸੱਤ ਸਾਲਾਂ ਤੱਕ ਕਲੇਮ ਨਹੀਂ ਕੀਤਾ ਜਾਂਦਾ, ਤਾਂ ਉਹ ਇਨਵੈਸਟਰ ਐਜੂਕੇਸ਼ਨ ਐਂਡ ਪ੍ਰੋਟੈਕਸ਼ਨ ਫੰਡ (IEPF) ਵਿੱਚ ਟ੍ਰਾਂਸਫਰ ਹੋ ਜਾਂਦਾ ਹੈ। ਕੰਪਨੀ ਇਸ ਮਿਆਦ ਤੋਂ ਪਹਿਲਾਂ ਸ਼ੇਅਰਹੋਲਡਰਾਂ ਨੂੰ ਉਨ੍ਹਾਂ ਦੇ ਪੈਸੇ ਕਲੇਮ ਕਰਵਾ ਕੇ ਇਸ ਪ੍ਰਕਿਰਿਆ ਨੂੰ ਪੂਰਾ ਕਰ ਰਹੀ ਹੈ।
ਕਦੋਂ ਤੱਕ ਕਰ ਸਕਦੇ ਹਾਂ ਕਲੇਮ?
ਸ਼ੇਅਰਹੋਲਡਰਾਂ ਕੋਲ ਆਪਣੇ ਬਕਾਇਆ ਡਿਵੀਡੈਂਡ ਅਤੇ KYC ਵੇਰਵੇ ਅੱਪਡੇਟ ਕਰਨ ਲਈ 9 ਜੁਲਾਈ, 2026 ਤੱਕ ਦਾ ਸਮਾਂ ਹੈ। ਇਸ ਮਿਤੀ ਤੱਕ ਕਾਰਵਾਈ ਨਾ ਕਰਨ ਦੀ ਸੂਰਤ ਵਿੱਚ, ਬਕਾਇਆ ਡਿਵੀਡੈਂਡ IEPF ਵਿੱਚ ਚਲੇ ਜਾਣਗੇ, ਜਿਸ ਨਾਲ ਸ਼ੇਅਰਹੋਲਡਰਾਂ ਨੂੰ ਤੁਰੰਤ ਪੈਸੇ ਨਹੀਂ ਮਿਲ ਸਕਣਗੇ। ਕੰਪਨੀ ਇਸ ਸਬੰਧੀ ਸਾਰੀ ਜਾਣਕਾਰੀ ਆਪਣੀ ਵੈੱਬਸਾਈਟ 'ਤੇ ਉਪਲਬਧ ਕਰਵਾ ਰਹੀ ਹੈ ਅਤੇ ਇਸ਼ਤਿਹਾਰ ਵੀ ਦੇ ਰਹੀ ਹੈ।